ਨੀਂਦ ਦਾ ਸੈਕਸ ਲਾਈਫ ਨਾਲ ਗੂੜ੍ਹਾ ਸਬੰਧ, ਜਾਣੋ ਕਿਵੇਂ?
ਏਬੀਪੀ ਸਾਂਝਾ | 03 Nov 2020 09:35 AM (IST)
ਰਿਸਰਚ 'ਚ ਇਹ ਪਤਾ ਲੱਗਿਆ ਹੈ ਕਿ ਬੰਦਿਆਂ ਦਾ ਘੱਟ ਸੌਣਾ ਉਨ੍ਹਾਂ ਦੀ ਸੈਕਸ ਲਾਈਫ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਨਵੀਂ ਦਿੱਲੀ: ਰਿਸਰਚ 'ਚ ਇਹ ਪਤਾ ਲੱਗਿਆ ਹੈ ਕਿ ਬੰਦਿਆਂ ਦਾ ਘੱਟ ਸੌਣਾ ਉਨ੍ਹਾਂ ਦੀ ਸੈਕਸ ਲਾਈਫ ਨੂੰ ਪ੍ਰਭਾਵਿਤ ਕਰ ਸਕਦਾ ਹੈ। ਆਮ ਤੌਰ 'ਤੇ ਸੈਕਸ ਤੇ ਨੀਂਦ 'ਚ ਕਿਸੇ ਇੱਕ ਨੂੰ ਚੁਣਨ ਦੀ ਲੋੜ ਨਹੀਂ ਪੈਂਦੀ ਪਰ ਕਦੇ-ਕਦੇ ਤੁਹਾਨੂੰ ਨੀਂਦ ਤੇ ਸੈਕਸ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਪੈਂਦਾ ਹੈ। ਜ਼ਿਆਦਾਤਰ ਬੰਦੇ ਕੰਮ ਨਾਲ ਥੱਕ ਕੇ ਘਰ ਆਉਣ ਤੋਂ ਬਾਅਦ ਸੌਣਾ ਹੀ ਚੰਗਾ ਸਮਝਦੇ ਹਨ ਪਰ ਇਹ ਉਨ੍ਹਾਂ ਦੇ ਰਿਸ਼ਤੇ 'ਤੇ ਅਸਰ ਕਰ ਸਕਦਾ ਹੈ। ਡ੍ਰੋਸੋਫਿਲਾ 'ਚ ਹੋਈ ਸਟੱਡੀ 'ਚ ਇਹ ਪਤਾ ਲੱਗਿਆ ਕਿ ਰਾਤ ਨੂੰ ਚੰਗੀ ਤਰ੍ਹਾਂ ਨਾ ਸੌਣ ਕਾਰਨ ਜ਼ਿਆਦਾਤਰ ਪੁਰਸ਼ ਕੰਮ ਤੋਂ ਆਉਣ ਬਾਅਦ ਸੌਣਾ ਪ੍ਰੈਫਰ ਕਰਦੇ ਹਨ। ਯੇਲ ਯੂਨੀਵਰਸਿਟੀ 'ਚ ਰਿਸਰਚਰ ਮਿਸ਼ੈਲ ਦਾ ਕਹਿਣਾ ਹੈ ਕਿ ਇਨਸਾਨ ਇੱਕ ਵਕਤ 'ਚ ਇੱਕ ਹੀ ਚੀਜ਼ ਕਰ ਸਕਦਾ ਹੈ। ਉਨ੍ਹਾਂ ਇੱਕ ਨਿਊਰੋਨਲ ਕਨੈਕਸ਼ਨ ਡਿਸਕਵਰ ਕੀਤਾ ਹੈ ਜੋ ਸੈਕਸ ਤੇ ਸੌਣ ਦੇ ਵਿਚਾਲੇ ਲੋਕਾਂ ਨੂੰ ਕੰਟਰੋਲ ਕਰਦਾ ਹੈ। ਰਿਸਰਚ ਦੇ ਨਤੀਜੇ: ਟੀਮ ਨੇ ਪੂਰੀ ਨਿਊਰੋਨਲ ਐਕਟਿਵਿਟੀ 'ਚ ਬਿਹੇਵੀਅਰ ਦੀ ਜਾਂਚ ਕੀਤੀ ਤੇ ਪਤਾ ਕੀਤਾ ਕਿ ਜਿਹੜੇ ਪੁਰਸ਼ ਘੱਟ ਸੌਂਦੇ ਹਨ ਜਾਂ ਜਿਨ੍ਹਾਂ ਦੀ ਨੀਂਦ ਪੂਰੀ ਨਹੀਂ ਹੁੰਦੀ, ਉਹ ਸੈਕਸ 'ਚ ਥੋੜਾ ਘੱਟ ਇੰਟਰਸਟ ਲੈਂਦੇ ਹਨ। ਦੂਜੇ ਪਾਸੇ ਔਰਤਾਂ ਦੇ ਸੌਣ ਜਾਂ ਨਾ ਸੌਣ 'ਤੇ ਉਨ੍ਹਾਂ ਦੇ ਸੈਕਸ 'ਤੇ ਕੋਈ ਅਸਰ ਨਹੀਂ ਹੁੰਦਾ। ਰਿਸਰਚ 'ਚ ਇਹ ਵੀ ਸਾਹਮਣੇ ਆਇਆ ਕਿ ਜਿਹੜੇ ਪੁਰਸ਼ ਥੋੜ੍ਹੀ ਨੀਂਦ ਤੋਂ ਬਾਅਦ ਸੈਕਸ ਇੰਜਵਾਏ ਕਰਦੇ ਹਨ, ਉਹ ਚੰਗੇ ਜੀਨ ਪਾਸ ਨਹੀਂ ਕਰਦੇ। ਉੱਥੇ ਹੀ ਔਰਤਾਂ 'ਤੇ ਇਸ ਦਾ ਕੋਈ ਖਾਸ ਫਰਕ ਨਹੀਂ ਪੈਂਦਾ।