Makeup Tips: ਸਾਡੇ ਚਿਹਰੇ 'ਤੇ ਆਈਬ੍ਰੋ ਕਿੰਨੇ ਜ਼ਰੂਰੀ ਹਨ, ਇਸ ਗੱਲ ਤੋਂ ਸਾਰੇ ਵਾਕਿਫ ਹਨ। ਆਈਬ੍ਰੋ ਛੋਟੇ-ਵੱਡੇ ਵੀ ਹੋ ਜਾਣ ਤਾਂ ਚਿਹਰਾ ਵਿਗਾੜ ਦਿੰਦੇ ਹਨ। ਅੱਜਕਲ੍ਹ ਮੋਟੇ ਆਈਬ੍ਰੋ ਦਾ ਚਲਨ ਹੈ। ਲੋਕ ਪਾਰਲਰ 'ਚ ਆਈਬ੍ਰੋ ਬਣਵਾਉਣ ਖਾਸ ਤੌਰ 'ਤੇ ਜਾਂਦੇ ਹਨ ਕਿਉਂਕਿ ਪਤਲੇ ਆਈਬ੍ਰੋ ਚਿਹਰੇ 'ਤੇ ਚੰਗੇ ਨਹੀਂ ਲੱਗਦੇ। ਕੁਝ ਲੋਕ ਆਈਬ੍ਰੋ ਨੂੰ ਚੰਗਾ ਦਿਖਾਉਣ ਲਈ ਆਈਬ੍ਰੋ ਪੈਨਸਲ ਦੀ ਵੀ ਵਰਤੋਂ ਕਰਦੇ ਹਨ। ਆਈਬ੍ਰੋ ਪੈਨਸਲ ਇਕ ਛੋਟਾ ਜਿਹਾ ਟੂਲ ਹੈ ਇਸ ਦੇ ਇਸਤੇਮਾਲ ਨਾਲ ਪੂਰੇ ਚਿਹਰੇ ਦਾ ਲੁੱਕ ਬਦਲ ਜਾਂਦਾ ਹੈ ਚੱਲੋ ਅਸੀਂ ਇੱਥੇ ਤੁਹਾਨੂੰ ਦੱਸਾਂਗੇ ਆਈਬ੍ਰੋ ਕਿਵੇਂ ਮੋਟੇ ਦਿਖਾ ਸਕਦੇ ਹਨ।



ਆਈਬ੍ਰੋ ਪੈਨਸਿਲ ਦੀ ਵਰਤੋਂ ਕਿਵੇਂ ਕਰੀਏ?

ਆਈਬ੍ਰੋ ਬਣਾਉਣ ਤੋਂ ਪਹਿਲਾਂ ਹਮੇਸ਼ਾ ਚਿਹਰਾ ਧੋ ਕੇ ਸ਼ੁਰੂ ਕਰਨਾ ਚਾਹੀਦਾ ਹੈ

ਛੋਟੇ ਬੁਰਸ਼ ਦੀ ਮਦਦ ਨਾਲ ਆਪਣੀਆਂ ਆਈਬ੍ਰੋਜ਼ ਨੂੰ ਉੱਪਰ ਵੱਲ ਬੁਰਸ਼ ਕਰੋ।

 ਇਕ ਪੈਨਸਿਲ ਨਾਲ ਆਪਣੇ ਆਈਬ੍ਰੋ 'ਚ ਖਾਲੀ ਥਾਂ ਨੂੰ ਭਰੋ

ਆਈਬ੍ਰੋ ਨੂੰ ਹਲਕੇ ਹੱਥਾਂ ਨਾਲ ਫੜਨਾ ਚਾਹੀਦਾ ਹੈ।

ਖਾਲੀ ਥਾਂ ਨੂੰ ਭਰਨ ਤੋਂ ਬਾਅਦ ਤੁਹਾਨੂੰ ਆਈਬ੍ਰੋ ਹਲਕੇ ਹੱਥਾਂ ਨਾਲ ਉੱਪਰ ਵੱਲ ਕੁਝ ਕਰਨੇ ਪੈਣਗੇ।

ਆਈਬ੍ਰੋ ਨੂੰ ਮੋਟਾ ਬਣਾਉਣ ਲਈ ਅਪਣਾਓ ਇਹ ਤਰੀਕੇ-

ਵਿਟਾਮਿਨ ਈ- ਤੁਹਾਨੂੰ ਵਿਟਾਮਿਨ ਈ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਆਈਬ੍ਰੋ ਦੇ ਵਾਲ ਜਲਦੀ ਵਧਣਗੇ। ਤੁਸੀਂ ਇਸ ਨੂੰ ਕੈਸਟਰ ਆਇਲ 'ਚ ਮਿਲਾ ਕੇ ਵੀ ਇਸਤੇਮਾਲ ਕਰ ਸਕਦੇ ਹੋ।

ਗ੍ਰੋਥ ਸੀਰਮ- ਇਸ ਦਾ ਇਸਤੇਮਾਲ ਆਪਣੇ ਆਈਬ੍ਰੋ ਨੂੰ ਵਧਾਉਣ ਲਈ ਕਰ ਸਕਦੇ ਹੋ। ਇਹ ਤਰੀਕਾ ਉਦੋਂ ਲਾਭਕਾਰੀ ਹੋਵੇਗਾ ਜਦੋਂ ਤੁਹਾਡੇ ਵਾਲ ਪਹਿਲਾਂ ਨਾਲੋਂ ਜ਼ਿਆਦਾ ਲਾਭਕਾਰੀ ਹੋਣਗੇ। ਜੇਕਰ ਉਹ ਪਹਿਲਾਂ ਹੀ ਹੈਲਦੀ ਨਹੀਂ ਹਨ ਤੁਸੀਂ ਕਿਸੇ ਸਕਿੱਨ ਸਪੇਸ਼ਲਿਸਟ ਨੂੰ ਜ਼ਰੂਰ ਦਿਖਾਓ।
ਜ਼ਿਆਦਾ ਦੇਰ ਤਕ ਮੈਕਅਪ ਨਾ ਲਾਓ- ਜੇਕਰ ਤੁਸੀਂ ਕਈ ਘੰਟਿਆਂ ਤਕ ਮੈਕਅਪ ਨੂੰ ਲਗਾ ਕੇ ਰੱਖਦੇ ਹੋ ਤਾਂ ਇਸ ਦੀ ਵਜ੍ਹਾ ਨਾਲ ਆਈਬ੍ਰੋਜ਼ ਦੇ ਵਾਲ ਝੜ ਜਾਂਦੇ ਹਨ। ਕਈ ਲੋਕਾਂ ਨੂੰ ਇਹ ਸੂਟ ਵੀ ਨਹੀਂ ਕਰਦਾ। ਇਸ ਲਈ ਅਜਿਹਾ ਨਾ ਕਰੋ।

ਜੈੱਲ ਦੀ ਮਦਦ ਲਵੋ- ਆਈਬ੍ਰੋਜ਼ ਨੂੰ ਜੈੱਲ ਤੇ ਵੈਸਲੀਨ ਦੀ ਮਦਦ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਤੁਸੀਂ ਜੈੱਲ ਜਾਂ ਵੈਸਲੀਨ ਲੈ ਕੇ ਵੀ ਆਪਣੀਆਂ ਆਈਬ੍ਰੋਜ਼ ਦੇ ਵਾਲਾਂ ਨੂੰ ਸੈੱਟ ਕਰ ਸਕਦੇ ਹੋ। ਬਹੁਤ ਪ੍ਰੋਡਕਟ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਤੁਹਾਡੇ ਆਈਬ੍ਰੋ ਨੂੰ ਖਰਾਬ ਵੀ ਲੱਗ ਸਕਦਾ ਹਨ।