ਮਰਸਡੀਜ਼ ਦਾ ਵੱਡਾ ਧਮਾਕਾ, ਨਵੇਂ ਫੀਚਰ ਪਾਉਣਗੇ ਔਡੀ ਨੂੰ ਮਾਤ, ਕੀਮਤ 65.25 ਲੱਖ
ਏਬੀਪੀ ਸਾਂਝਾ | 29 Oct 2018 01:23 PM (IST)
ਮੁੰਬਈ: ਜਰਮਨ ਦੀ ਲਗਜ਼ਰੀ ਕਾਰ ਕੰਪਨੀ ਮਰਸਡੀਜ਼ ਬੇਂਜ਼ ਨੇ ਐਤਵਾਰ ਨੂੰ ਸੀ-ਕਲਾਸ ਕੈਬ੍ਰਿਓਲੈਟ ਦਾ ਨਵਾਂ ਵਰਜ਼ਨ ਪੇਸ਼ ਕੀਤਾ ਹੈ ਜਿਸ ਦੀ ਸ਼ੋਅਰੂਮ ਕੀਮਤ 65.25 ਲੱਖ ਰੱਖੀ ਗਈ ਹੈ। ਖ਼ਬਰਾਂ ਨੇ ਕਿ ਨਵੇਂ ਸਪੋਰਟੀ ਡੋਰ ਵਾਲੀ ਕੈਬ੍ਰਿਓਲੈਟ ਬੀਐਸ 6 ਪੈਟਰੋਲ ਇੰਜਨ ਨਾਲ ਆਈ ਹੈ। ਇਸ ਤੋਂ ਇਲਾਵਾ ਮਲਟੀਬੀਮ ਹੈਡਲੈਂਪ, ਨਵੇਂ ਡਿਜ਼ਾਇਨ ਦੇ ਅਲਾਏ ਤੇ ਨਵੀਂ ਤਰ੍ਹਾਂ ਦਾ ਸਟੇਰਿੰਗ ਨਾਲ ਇਸ ਨੂੰ ਹੋਰ ਆਕਰਸ਼ਕ ਬਣਾਇਆ ਗਿਆ ਹੈ। ਮਰਸਡੀਜ਼ ਬੇਂਜ ਇੰਡੀਆ ਦੇ ਵਿਕਰੀ ਤੇ ਮਾਰਕੀਟਿੰਗ ਦੇ ਉਪ-ਪ੍ਰਧਾਨ ਮਾਇਕਲ ਜੌਪ ਨੇ ਕਿਹਾ, "ਸੀ-ਕਲਾਸ ਕੈਬ੍ਰਿਓਲੈਟ ਨੂੰ ਪੇਸ਼ ਕਰਨਾ ਇਸ ਗੱਲ ਦਾ ਵੀ ਸਬੂਤ ਹੈ ਕਿ ਮਰਸਡੀਜ਼ ਭਾਰਤੀ ਬਾਜ਼ਾਰ ‘ਚ ਆਪਣੀ ਕਾਫੀ ਉੱਚੀ ਥਾਂ ਰੱਖਦੀ ਹੈ।" ਸੀ-ਕਲਾਸ ਕੈਬ੍ਰਿਓਲੈਟ ਦੇ ਇੰਜ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ ਦੋ ਲੀਟਰ ਪੈਟਰੋਲ ਦੇ ਇੰਜ਼ਨ ਹਨ ਜੋ ਕਾਰ ਨੂੰ 5800 ਤੋਂ 6100 ਆਰਪੀਐਮ ਤਕ ਦੀ ਸਪੀਡ ਦਿੰਦੇ ਹਨ। ਰਫਤਾਰ ਪਸੰਦ ਲੋਕਾਂ ਨੂੰ ਇਹ ਕਾਰ ਜ਼ਰੂਰ ਪਸੰਦ ਆਵੇਗੀ, ਕਿਉਂਕਿ ਕਾਰ ਮਹਿਜ਼ 6.2 ਸੈਕਿੰਡ ‘ਚ 100 ਕਿਲੋਮੀਟਰ ਦੀ ਰਫਤਾਰ ਫੜ੍ਹਦੀ ਹੈ। ਕਾਰ ਦੇ ਇਸ ਵਰਜ਼ਨ ਦੀ ਟੌਪ ਸਪੀਡ 250 ਕਿਲੋਮੀਟਰ ਹੈ। ਇਹ ਕਾਰ ਤਿੰਨ ਰੰਗਾਂ ਮੋਜਾਵੇ ਸਿਲਵਰ, ਸੇਲੇਲਾਈਟ ਗ੍ਰੇ ਤੇ ਸੇਲੇਲਾਈਟ ਗ੍ਰੇ ਮੈਗਨੋ ‘ਚ ਪੇਸ਼ ਕੀਤੀ ਗਈ ਹੈ ਜਿਸ ਦੀ ਕੀਮਤ ਤੇ ਫੀਚਰਜ਼ ਦੋਨੋਂ ਔਡੀ A5 ਨੂੰ ਟੱਕਰ ਦੇਣ ਲਈ ਕਾਫੀ ਹਨ। Mercedes-Benz C-Class ਦਾ ਪਹਿਲਾ ਮਾਡਲ 2014 ‘ਚ ਲੌਂਚ ਕੀਤਾ ਗਿਆ ਸੀ, ਜਦੋਂਕਿ C-Cabriolet ਨੂੰ 2016 ‘ਚ ਲੌਂਚ ਕੀਤਾ ਗਿਆ ਸੀ। ਇਸ ਕਾਰ ਨੂੰ ਨਿਊਯਾਰਕ ਆਟੋ ਐਕਸਪੋ ‘ਚ ਸਭ ਤੋਂ ਪਹਿਲਾਂ ਸ਼ੋਅ ਕੀਤਾ ਗਿਆ ਸੀ।