ਜਕਾਰਤਾ ਪੋਸਟ ਮੁਤਾਬਕ ਲੌਇਨ ਏਅਰ 610 ਨੇ ਸਵੇਰੇ 6:20 ਵਜੇ ਜਕਾਰਤਾ ਤੋਂ ਪੰਗਕਲ ਪਿਨਾਂਗ ਲਈ ਉਡਾਣ ਭਰੀ ਸੀ ਤੇ ਸਿਰਫ਼ 13 ਮਿੰਟਾਂ ਬਾਅਦ ਹੀ ਜ਼ਮੀਨ ਤੋਂ ਇਸ ਦਾ ਸੰਪਰਕ ਟੁੱਟ ਗਿਆ। ਸੰਪਰਕ ਟੁੱਟਣ ਸਮੇਂ ਇਹ ਜਹਾਜ਼ ਸਮੁੰਦਰ ਦੇ ਉੱਪਰ ਉੱਡ ਰਿਹਾ ਸੀ।
ਸਵੇਰੇ 6:45 'ਤੇ ਮਾਲ ਢੋਣ ਵਾਲੇ ਪਾਣੀ ਵਾਲੇ ਬੇੜੇ ਦੇ ਅਧਿਕਾਰੀਆਂ ਨੂੰ ਇੱਕ ਹਵਾਈ ਜਹਾਜ਼ ਦਾ ਮਲਬਾ ਵਿਖਾਈ ਦਿੱਤਾ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਉਸੇ ਜਹਾਜ਼ ਦਾ ਮਲਬਾ ਹੈ। ਸਵੇਰੇ ਨੌ ਵਜੇ ਤੋਂ ਮੁਸਾਫਰਾਂ, ਜਹਾਜ਼ ਤੇ ਇਸ ਦੇ ਅਮਲੇ ਦੀ ਕੋਈ ਸੂਚਨਾ ਨਹੀਂ ਹੈ।
ਜ਼ਿਕਰਯੋਗ ਹੈ ਕਿ ਲੌਇਨ ਏਅਰ ਦੋ ਜਹਾਜ਼ ਅਜਿਹੇ ਹੀ ਵੱਡੇ ਹਾਦਸੇ ਦਾ ਸ਼ਿਕਾਰ ਹੋ ਚੁੱਕੇ ਹਨ। ਸਾਲ 2013 ਵਿੱਚ ਬਾਲੀ ਨੇੜੇ ਸਮੁੰਦਰ 'ਚ ਡਿੱਗਦੇ ਜਹਾਜ਼ ਨੂੰ ਪਾਇਲਟ ਨੇ ਬੜੀ ਹਿੰਮਤ ਨਾਲ ਹੇਠਾਂ ਉਤਾਰ ਲਿਆ ਤੇ ਸਾਰੇ 108 ਮੁਸਾਫ਼ਰ ਸੁਰੱਖਿਅਤ ਬਚਾ ਲਏ। ਇਸ ਤੋਂ ਪਹਿਲਾਂ ਸਾਲ 2004 ਵਿੱਚ ਸੋਲੋ ਸਿਟੀ ਵਿੱਚ ਉੱਤਰਨ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ।