ਨਵੀਂ ਦਿੱਲੀ: ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਮੋਟਾਪਾ ਤੁਹਾਡੀ ਸੁੰਦਰਤਾ ਨੂੰ ਘਟਾਉਂਦਾ ਹੈ। ਇਸ ਦੇ ਨਾਲ ਹੀ ਬਹੁਤ ਸਾਰੀਆਂ ਬਿਮਾਰੀਆਂ ਹੋਣ ਦੇ ਜ਼ੋਖ਼ਮ ਨੂੰ ਵੀ ਵਧਾਉਂਦਾ ਹੈ। ਮੋਟਾਪਾ ਦਿਲ ਦੀ ਬਿਮਾਰੀ ਦਾ ਕਾਰਨ ਬਣਦਾ ਹੈ। ਮੋਟੇ ਲੋਕ ਜਲਦੀ ਥੱਕ ਜਾਂਦੇ ਹਨ। ਹਾਲਾਂਕਿ, ਮੋਟਾਪੇ ਤੋਂ ਆਜ਼ਾਦੀ ਵੀ ਲੱਭੀ ਜਾ ਸਕਦੀ ਹੈ। ਜੀ ਹਾਂ, ਤੁਸੀਂ ਇਨ੍ਹਾਂ 10 ਤਰੀਕਿਆਂ ਨੂੰ ਅਪਣਾ ਕੇ ਮੋਟਾਪੇ ਤੋਂ ਦੂਰ ਰਹਿ ਸਕਦੇ ਹੋ-
1. ਸਵੇਰੇ ਉੱਠਣ ਤੋਂ ਬਾਅਦ ਪਹਿਲਾਂ ਬਾਸੀ ਮੂੰਹ ਕੋਸੇ ਪਾਣੀ ਪੀਓ। ਇਸ 'ਚ ਤੁਸੀਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ।
2. ਸਵੇਰੇ ਉੱਠਣ ਤੋਂ ਬਾਅਦ ਸੈਰ 'ਤੇ ਜ਼ਰੂਰ ਜਾਓ। ਸਵੇਰੇ ਤੁਰਨਾ ਚੰਗੀ ਸਿਹਤ 'ਚ ਮਦਦ ਕਰਦਾ ਹੈ। ਘੱਟੋ-ਘੱਟ 45 ਮਿੰਟ ਚੱਲੋ ਜਾਂ 15 ਮਿੰਟ ਲਈ ਦੌੜੋ।
3. ਸਵੇਰ ਦਾ ਨਾਸ਼ਤਾ ਕਰੋ। ਨਾਸ਼ਤੇ 'ਚ ਪ੍ਰੋਟੀਨ ਤੇ ਕੈਲੋਰੀ ਭਰਪੂਰ ਹੋਣੀਆਂ ਚਾਹੀਦੀਆਂ ਹਨ।
4. ਦੁਪਹਿਰ ਦਾ ਖਾਣਾ ਖਾਂਦੇ ਸਮੇਂ, ਧਿਆਨ ਰੱਖੋ ਕਿ ਇਹ ਸੰਤੁਲਿਤ ਤੇ ਪੌਸ਼ਟਿਕ ਹੋਣਾ ਚਾਹੀਦਾ ਹੈ। ਪੇਟ ਨੂੰ ਭਰਨ ਦੀ ਆਦਤ ਛੱਡ ਦਿਓ।
5. ਸ਼ਾਮ ਨੂੰ ਇੱਕ ਫਲ ਖਾਓ। ਕੋਸ਼ਿਸ਼ ਕਰੋ ਇਹ ਫਲ ਖੱਟੇ ਹੋਣ।
6. ਰਾਤ ਦਾ ਖਾਣਾ ਸਮੇਂ ਸਿਰ ਖਾਓ। ਦੇਰ ਰਾਤ ਨੂੰ ਖਾਣਾ ਖਾਣ ਦੀ ਆਦਤ ਨਾਲ ਮੋਟਾਪਾ ਵੱਧਦਾ ਹੈ। ਡਿਨਰ ਤੇਲ ਵਾਲਾ ਨਹੀਂ ਹੋਣਾ ਚਾਹੀਦਾ।
7. ਵਧੇਰੇ ਪਾਣੀ ਪੀਣਾ ਚਾਹੀਦਾ ਹੈ। ਜਿੰਨਾ ਜ਼ਿਆਦਾ ਤੁਸੀਂ ਪਾਣੀ ਪੀਓਗੇ, ਸਰੀਰ ਦੀ ਸਾਫ ਸਫਾਈ ਹੋਵੇਗੀ। ਇਹ ਸੁਨਿਸ਼ਚਿਤ ਕਰੋ ਕਿ ਪੀਣ ਵੇਲੇ ਪਾਣੀ ਗਰਮ ਹੋਵੇ।
8. ਸਾਫਟ ਡਰਿੰਕ ਸਰੀਰ ਲਈ ਵਧੀਆ ਨਹੀਂ ਹੁੰਦੇ, ਇਹ ਮੋਟਾਪਾ ਵੀ ਵਧਾਉਂਦੇ ਹਨ ਅਤੇ ਪੇਟ ਨਾਲ ਸਬੰਧਤ ਹੋਰ ਬਿਮਾਰੀਆਂ ਹੋਣ ਦੀ ਸੰਭਾਵਨਾ ਵੀ ਹੁੰਦੀ ਹੈ।
9. ਤਣਾਅ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰੋ, ਤਣਾਅ ਵੀ ਭਾਰ ਵਧਾਉਂਦਾ ਹੈ।
10. ਮੋਟਾਪਾ ਲੰਬੇ ਸਮੇਂ ਲਈ ਖਾਲੀ ਪੇਟ ਕਰਕੇ ਵੀ ਵੱਧਦਾ ਹੈ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦੇ ਜੋਖਮ ਨੂੰ ਵਧਾਉਂਦਾ ਹੈ।
Health Tips: ਇਨ੍ਹਾਂ 10 ਚੀਜ਼ਾਂ ਦੀ ਪਾਲਣਾ ਕਰ ਮੋਟਾਪਾ ਜਲਦੀ ਘੱਟ ਹੋ ਸਕਦਾ
ਏਬੀਪੀ ਸਾਂਝਾ
Updated at:
22 Jan 2020 06:00 PM (IST)
ਜ਼ਿਆਦਾਤਰ ਲੋਕ ਮੋਟਾਪੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਮੋਟਾਪਾ ਤੁਹਾਡੀ ਸੁੰਦਰਤਾ ਨੂੰ ਘਟਾਉਂਦਾ ਹੈ। ਇਸ ਦੇ ਨਾਲ ਹੀ ਬਹੁਤ ਸਾਰੀਆਂ ਬਿਮਾਰੀਆਂ ਹੋਣ ਦੇ ਜ਼ੋਖ਼ਮ ਨੂੰ ਵੀ ਵਧਾਉਂਦਾ ਹੈ। ਮੋਟਾਪਾ ਦਿਲ ਦੀ ਬਿਮਾਰੀ ਦਾ ਕਾਰਨ ਬਣਦਾ ਹੈ।
- - - - - - - - - Advertisement - - - - - - - - -