ਹਰਿਆਣਾ: ਹਰਿਆਣਾ ਦੇ ਜੀਂਦ 'ਚ ਪੈਂਦੇ ਟੋਲ ਪਲਾਜ਼ਾ ਤੋਂ ਸ਼ਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਟੋਲ ਪਲਾਜ਼ਾ 'ਤੇ ਬੱਤੀ ਲੱਗੀ ਗੱਡੀ ਦੀ ਆੜ 'ਚ ਪਿੱਛਿਓਂ ਆ ਰਹੀਆਂ 4 ਗੱਡੀਆਂ ਨੇ ਬਿਨ੍ਹਾਂ ਪੈਸੇ ਦਿੱਤੇ ਟੋਲ ਕ੍ਰੌਸ ਕਰਨ ਦੀ ਕੋਸ਼ਿਸ਼ ਕੀਤੀ।
ਜਦ ਉਨ੍ਹਾਂ ਨੂੰ ਰੋਕ ਕੇ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਅੱਧਾ ਦਰਜਨ ਕਰਮਚਾਰੀਆਂ 'ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੋ ਕਰਮਚਾਰੀਆਂ ਨੂੰ ਗੰਭੀਰ ਸੱਟਾਂ ਵੱਜੀਆਂ ਹਨ। ਹਮਲਾਵਰਾਂ 'ਚ ਮਹਿਲਾਵਾਂ ਵੀ ਸ਼ਾਮਲ ਸਨ।
ਇਹ ਪੂਰਾ ਮਾਮਲਾ ਸੀਸੀਟੀਵੀ ਕੈਮਰਿਆਂ 'ਚ ਵੀ ਕੈਦ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਗਈ ਹੈ। ਫਿਲਹਾਲ ਕੋਈ ਵੀ ਮੁਲਜ਼ਮ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਿਸ ਵੱਲੋ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਟੋਲ ਪਲਾਜ਼ਾ 'ਤੇ ਲਾਲ ਬੱਤੀ ਦੀ ਦਹਿਸ਼ਤ, ਪੈਸੇ ਮੰਗਣ 'ਤੇ ਗੁੰਡਾਗਰਦੀ
ਏਬੀਪੀ ਸਾਂਝਾ
Updated at:
22 Jan 2020 03:14 PM (IST)
ਹਰਿਆਣਾ ਦੇ ਜੀਂਦ 'ਚ ਪੈਂਦੇ ਟੋਲ ਪਲਾਜ਼ਾ ਤੋਂ ਸ਼ਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਟੋਲ ਪਲਾਜ਼ਾ 'ਤੇ ਬੱਤੀ ਲੱਗੀ ਗੱਡੀ ਦੀ ਆੜ 'ਚ ਪਿੱਛਿਓਂ ਆ ਰਹੀਆਂ 4 ਗੱਡੀਆਂ ਨੇ ਬਿਨ੍ਹਾਂ ਪੈਸੇ ਦਿੱਤੇ ਟੋਲ ਕ੍ਰੌਸ ਕਰਨ ਦੀ ਕੋਸ਼ਿਸ਼ ਕੀਤੀ।
- - - - - - - - - Advertisement - - - - - - - - -