ਨਵੀਂ ਦਿੱਲੀ: ICICI ਬੈਂਕ ਨੇ ਹੁਣ ਆਪਣੇ ਏਟੀਐਮ ਪੁਆਇੰਟਜ਼ 'ਤੇ ਬਿਨਾਂ ਡੈਬਿਟ ਕਾਰਡ ਕੈਸ਼ ਕਢਵਾਉਣਾ ਦੀ ਸੁਵਿਧਾ ਨੂੰ ਸ਼ੁਰੂ ਕਰ ਦਿੱਤਾ ਹੈ। ICICI ਬੈਂਕ ਦੇ ਸਾਰੇ ਗ੍ਰਾਹਕ ਦੇਸ਼ ਭਰ ਦੇ ਲੱਗਪਗ 15,000 ਏਟੀਐਮ ਸਥਾਨਾਂ 'ਤੇ ਆਪਣੇ ਡੈਬਿਟ ਕਾਰਡ ਦੀ ਵਰਤੋਂ ਕੀਤੇ ਬਿਨਾਂ ਨਕਦੀ ਕਢਵਾਉਣ ਦੇ ਯੋਗ ਹੋਣਗੇ।


ਕਾਰਡਲੈਸ ਕੈਸ਼ ਕਢਵਾਉਣ ਵਾਲੀ ਵਿਸ਼ੇਸ਼ਤਾ ਗਾਹਕ ਦੇ ਬੈਂਕ ਖਾਤੇ ਤੇ ਆਈ ਮੋਬਾਈਲ ਐਪ ਨਾਲ ਰਜਿਸਟਰਡ ਮੋਬਾਈਲ ਨੰਬਰ 'ਤੇ ਨਿਰਭਰ ਕਰਦੀ ਹੈ। ਉਪਭੋਗਤਾਵਾਂ ਨੂੰ ਇਹ ਯਕੀਨੀ ਕਰਨ ਦੀ ਵੀ ਜ਼ਰੂਰਤ ਹੈ ਕਿ ਸੇਵਾ ਦੀ ਵਰਤੋਂ ਕਰਨ ਲਈ ਉਨ੍ਹਾਂ ਕੋਲ ਐਂਡਰਾਇਡ ਜਾਂ ਆਈਓਐਸ ਡਿਵਾਈਸ ਹੋਵੇ।

ਇੰਝ ਹੋਵੇਗੀ ਕਾਰਡਲੈਸਸ ਕੈਸ਼ ਟ੍ਰਰਾਂਸਐਕਸ਼ਨ-
-'ਆਈਮੋਬਾਈਲ' ਐਪ ਤੇ ਲੌਗ ਇਨ ਕਰੋ ਤੇ ਫਿਰ 'ਸਰਵਿਸਿਜ਼' ਵਿੱਚ 'ICICI ਬੈਂਕ ਏਟੀਐਮ ਤੇ ਨਕਦੀ ਕਢਵਾਉਣ ਦੀ ਚੋਣ ਕਰੋ।
- ਕੱਢਵਾਉਣ ਵਾਲੀ ਰਾਸ਼ੀ ਭਰੋ ਤੇ ਆਪਣਾ ਖਾਤਾ ਨੰਬਰ ਚਣੋ ਫਿਰ ਚਾਰ ਅੰਕਾਂ ਦਾ ਟੈਂਮਪਰੇਰੀ ਪਿਨ ਬਣਾਓ ਤੇ ਦਰਜ ਕਰੋ।
- ਇਸ ਦੇ ਤੁਰੰਤ ਬਾਅਦ ਤੁਹਾਨੂੰ ਇੱਕ ਰੈਫਰੈਂਸ OTP ਮਿਲੇਗਾ।
- ਕਿਸੇ ਵੀ ICICI ਬੈਂਕ ਦੇ ਏਟੀਐਮ ਤੇ ਜਾਉ ਤੇ ਕਾਰਡਲੈਸ ਕੈਸ਼ ਕਢਵਾਉਣ ਦੀ ਚੋਣ ਕਰੋ। ਫਿਰ 'ਮੋਬਾਈਲ ਨੰਬਰ ਦਰਜ ਕਰੋ' ਤੇ 'ਰੈਫਰੈਂਸ OTP ਨੰਬਰ' ਦੇ ਸਿਰਲੇਖ ਦੀ ਚੋਣ ਕਰੋ। ਆਪਣਾ ਟੈਂਪਰੇਰੀ ਪਿੰਨ ਭਰੋ ਤੇ ਫਿਰ ਕੈਸ਼ ਕੱਢਵਾਉਣ ਲਈ ਰਕਮ ਦੀ ਚੋਣ ਕਰੋ।

ਕਾਰਡਲੈਸ ਕੈਸ਼ ਕਢਵਾਉਣ ਦੀ ਪ੍ਰਣਾਲੀ ਨਾਲ ਗਾਹਕ 20,000 ਰੁਪਏ ਪ੍ਰਤੀ ਦਿਨ ਕੱਢਵਾ ਸਕਦੇ ਹਨ।