Rock Garden in Chandigarh: ਸਾਨੂੰ ਸਾਰਿਆਂ ਨੂੰ ਗਾਰਡਨ ਬਚਪਨ ਤੋਂ ਹੀ ਪਸੰਦ ਹਨ। ਆਖ਼ਰਕਾਰ, ਅਸੀਂ ਸਾਰੇ ਬਾਗ-ਬਗੀਚੇ ਅਤੇ ਮੈਦਾਨ ਵਿੱਚ ਖੇਡਦਿਆਂ-ਖੇਡਦਿਆਂ ਵੱਡੇ ਹੋਏ ਹਾਂ। ਜਦੋਂ ਅਸੀਂ ਗਾਰਡਨ ਦੀ ਗੱਲ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਸਭ ਤੋਂ ਪਹਿਲਾਂ ਹਰੇ-ਭਰੇ ਬਾਗ ਦੀ ਤਸਵੀਰ ਸਾਹਮਣੇ ਆਉਂਦੀ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਗਾਰਡਨ ਬਾਰੇ ਦੱਸਾਂਗੇ ਜੋ ਕਿ ਕਬਾੜ ਅਤੇ ਪੁਰਾਣੀ ਚੀਜ਼ਾਂ ਨਾਲ ਬਣਿਆ ਹੋਇਆ ਹੈ, ਇੱਥੇ ਹਰੇ ਘਾ ਦੇ ਬਾਗ ਨਹੀਂ ਸਗੋਂ ਪੁਰਾਣੀ ਚੀਜ਼ਾਂ ਦੀਆਂ ਮੁਰਤੀਆਂ ਬਣੀਆਂ ਹੋਈਆਂ ਹਨ।


ਹਾਂ ਜੀ ਤੁਸੀਂ ਬਿਲਕੁਲ ਸਹੀ ਸੁਣਿਆ ਇਹ ਗਾਰਡਨ ਚੰਡੀਗੜ੍ਹ ਦੇ ਸੈਕਟਰ 5 ਵਿੱਚ ਸਥਿਤ ਹੈ। ਜਦੋਂ ਵੀ ਕੋਈ ਚੰਡੀਗੜ੍ਹ ਘੁੰਮਣ ਆਉਂਦਾ ਹੈ ਤਾਂ ਇੱਥੇ ਜ਼ਰੂਰ ਘੁੰਮਣ ਲਈ ਜਾਂਦਾ ਹੈ, ਇਸ ਤੋਂ ਬਿਨਾਂ ਚੰਡੀਗੜ੍ਹ ਦਾ ਸੈਰ-ਸਪਾਟਾ ਅਧੂਰ ਜਿਹਾ ਲੱਗਦਾ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਕੁਝ ਅਣਜਾਣ ਤੱਥ ਅਤੇ ਇਤਿਹਾਸ ਬਾਰੇ ਦੱਸਾਂਗੇ ਤਾਂ ਕਿ ਜਦੋਂ ਤੁਸੀਂ ਇੱਥੇ ਘੁੰਮਣ ਲਈ ਆਓ ਤਾਂ ਤੁਹਾਨੂੰ ਇੱਥੇ ਦੀ ਹਰੇਕ ਚੀਜ਼ ਬਾਰੇ ਪਤਾ ਹੋਵੇ। ਅਸਲ ਵਿੱਚ ਇੱਕ ਮੂਰਤੀ ਬਾਗ ਹੈ, ਜਿਸ ਨੂੰ ਨੇਕ ਚੰਦ ਦੇ ਰਾਕ ਗਾਰਡਨ ਵਜੋਂ ਵੀ ਜਾਣਿਆ ਜਾਂਦਾ ਹੈ।


ਦੱਸ ਦਈਏ ਕਿ ਮੂਰਤੀਆਂ ਤੋਂ ਇਲਾਵਾ ਗਾਰਡਨ ਵਿੱਚ ਇਨਸਾਨ ਵਲੋਂ ਬਣਾਏ ਗਏ ਇੰਟਰਲਿਕ ਝਰਨੇ ਵੀ ਹਨ। 40 ਏਕੜ ਵਿੱਚ ਫੈਲਿਆ ਇਹ ਗਾਰਡਨ ਨਾ ਸਿਰਫ਼ ਅੱਜ ਦੇ ਸਮੇਂ ਵਿੱਚ ਰੀਸਾਈਕਲਿੰਗ ਦੀ ਮਹੱਤਤਾ ਨੂੰ ਦਰਸਾਉਂਦਾ ਹੈ, ਸਗੋਂ ਈਕੋ-ਟੂਰਿਜ਼ਮ ਦੀ ਵੀ ਇੱਕ ਵੱਡੀ ਮਿਸਾਲ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਚੰਡੀਗੜ੍ਹ ਸਥਿਤ ਇਸ ਰਾਕ ਗਾਰਡਨ ਬਾਰੇ ਵਿਸਥਾਰ ਨਾਲ ਦੱਸ ਰਹੇ ਹਾਂ-


ਇਹ ਵੀ ਪੜ੍ਹੋ: Radish Health Benefits: ਸਰਦੀਆਂ 'ਚ ਮੂਲੀ ਦਾ ਰੋਜ਼ਾਨਾ ਸੇਵਨ ਇੰਝ ਰੱਖਦਾ ਸਿਹਤਮੰਦ, ਇਨ੍ਹਾਂ ਬਿਮਾਰੀਆਂ ਤੋਂ ਮਿਲਦੀ ਨਿਜ਼ਾਤ


ਇਦਾਂ ਬਣਿਆ ਰਾਕ ਗਾਰਡਨ


ਇਸ ਸ਼ਾਨਦਾਰ ਗਾਰਡਨ ਨੂੰ ਬਣਾਉਣ ਦਾ ਸਿਹਰਾ ਇੱਕ ਸਰਕਾਰੀ ਅਧਿਕਾਰੀ ਨੇਕ ਚੰਦ ਨੂੰ ਜਾਂਦਾ ਹੈ, ਜਿਸ ਨੇ 1957 ਵਿੱਚ ਆਪਣੇ ਖਾਲੀ ਸਮੇਂ ਵਿੱਚ ਗੁਪਤ ਰੂਪ ਨਾਲ ਗਾਰਡਨ ਦੀ ਸ਼ੁਰੂਆਤ ਕੀਤੀ ਸੀ। ਕਿਹਾ ਜਾਂਦਾ ਹੈ ਕਿ ਚੰਡੀਗੜ੍ਹ ਦੇ ਆਲੇ-ਦੁਆਲੇ ਜਿਹੜੀਆਂ demolition sites ਸਨ, ਉਥੋਂ ਨੇਕ ਚੰਦ ਕੂੜਾ-ਕਰਕਟ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਫਿਰ ਉਨ੍ਹਾਂ ਨੇ ਇਸ ਸਮੱਗਰੀ ਨੂੰ ਰੀਸਾਈਕਲ ਕਰਨ ਲਈ ਸੁਖਨਾ ਝੀਲ ਦੇ ਨੇੜੇ ਜ਼ਮੀਨ ਦੇ ਇੱਕ ਬੰਜਰ ਟੁਕੜੇ ਨੂੰ ਚੁਣਿਆ।


18 ਸਾਲਾਂ ਤੱਕ ਉਨ੍ਹਾਂ ਦੇ ਇਸ ਕੰਮ ਬਾਰੇ ਕਿਸੇ ਨੂੰ ਨਹੀਂ ਪਤਾ ਲੱਗਿਆ। ਇੰਨੇ ਲੰਬੇ ਸਮੇਂ ਵਿੱਚ ਉਨ੍ਹਾਂ ਨੇ ਕੰਕਰੀਟ ਦੀਆਂ ਸੈਂਕੜੇ ਮੂਰਤੀਆਂ ਬਣਾ ਲਈਆਂ ਸਨ। ਜਿਸ ਵਿੱਚ ਡਾਂਸਰਾਂ ਤੋਂ ਲੈ ਕੇ ਸੰਗੀਤਕਾਰਾਂ, ਜਾਨਵਰਾਂ ਆਦਿ ਦੀਆਂ ਮੂਰਤੀਆਂ ਸ਼ਾਮਲ ਸਨ। ਪਹਿਲਾਂ ਤਾਂ ਇਹ ਇਕ ਗੁਪਤ ਪ੍ਰੋਜੈਕਟ ਸੀ ਪਰ ਜਦੋਂ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਇਸ ਨੂੰ ਢਾਹੁਣ ਦਾ ਫੈਸਲਾ ਕੀਤਾ ਪਰ ਉਨ੍ਹਾਂ ਦੀ ਸਿਰਜਣਾਤਮਕਤਾ ਅਤੇ ਵਿਲੱਖਣ ਕਲਾ ਨੇ ਚੰਡੀਗੜ੍ਹ ਦੇ ਸਥਾਨਕ ਲੋਕਾਂ ਦਾ ਦਿਲ ਜਿੱਤ ਲਿਆ ਅਤੇ ਫਿਰ ਇਨ੍ਹਾਂ ਬੁੱਤਾਂ ਨੂੰ ਨਹੀਂ ਢਾਹਿਆ ਗਿਆ।


ਬਾਅਦ ਵਿੱਚ ਅਧਿਕਾਰੀਆਂ ਨੇ ਪਾਰਕ ਦਾ ਕੰਮ ਪੂਰਾ ਕਰਨ ਲਈ 50 ਮਜ਼ਦੂਰ ਨੇਕ ਚੰਦ ਨੂੰ ਦੇ ਦਿੱਤੇ। ਪਾਰਕ ਨੂੰ ਅਧਿਕਾਰਤ ਤੌਰ 'ਤੇ 1976 ਵਿੱਚ ਲੋਕਾਂ ਲਈ ਦੇਖਣ ਲਈ ਖੋਲ੍ਹਿਆ ਗਿਆ ਸੀ ਅਤੇ ਛੇਤੀ ਹੀ ਇਹ ਚੰਡੀਗੜ੍ਹ ਦੇ ਸਭ ਤੋਂ ਪ੍ਰਸਿੱਧ ਸੈਲਾਨੀ ਆਕਰਸ਼ਣ ਵਿੱਚ ਬਦਲ ਗਿਆ।


ਰਾਕ ਗਾਰਡਨ ਦੀ ਖਾਸੀਅਤ


ਰਾਕ ਗਾਰਡਨ ਮੂਰਤੀ ਕਲਾ ਦਾ ਵਧੀਆ ਉਦਾਹਰਣ ਪੇਸ਼ ਕਰਦਾ ਹੈ। ਇਸ ਗਾਰਡ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਬਣਾਉਂਦੇ ਸਮੇਂ ਨੇਕ ਚੰਦ ਨੇ ਹਰ ਤਰ੍ਹਾਂ ਦਾ ਚੂਰਾ ਅਤੇ ਕੂੜਾ-ਕਰਕਟ ਵਰਤਿਆ ਜੋ ਉਸ ਨੂੰ ਮਿਲ ਸਕਦਾ ਸੀ। ਉਨ੍ਹਾਂ ਨੇ ਟੁੱਟੇ ਸ਼ੀਸ਼ੇ, ਸ਼ੀਸ਼ੇ, ਚੂੜੀਆਂ, ਟਾਈਲਾਂ, ਸਿਰੇਮਿਕ ਦੇ ਬਰਤਨ, ਟੁੱਟੇ ਹੋਈ ਕਰੌਕਰੀ, ਫੋਟੋ ਫਰੇਮ, ਮਡਗਾਰਡ, ਕਾਂਟੇ, ਹੈਂਡਲਬਾਰ, ਧਾਤੂ ਦੀਆਂ ਤਾਰਾਂ, ਪਲੇਅ ਮਾਰਬਲ, ਪੋਰਸਿਲੇਨ ਬਰਤਨ, ਆਟੋ ਪਾਰਟਸ, ਸਿੰਕ, ਪਾਈਪ, ਚੱਟਾਨਾਂ ਆਦਿ ਦੀ ਵਰਤੋਂ ਕੀਤੀ।


ਅੱਜ ਪਾਰਕ, ਇਨ੍ਹਾਂ ਮੂਰਤੀਆਂ ਤੋਂ ਇਲਾਵਾ, ਕੁਝ ਝਰਨੇ, ਸਿਰਜਣਾਤਮਕ ਕੰਧ, ਝੂਲੇ, ਇੱਕ ਵੱਡਾ ਐਕੁਏਰੀਅਮ, ਰਚਨਾਤਮਕ ਕੰਧਾਂ, ਤੰਗ ਦਰਵਾਜ਼ੇ, ਝੂਲੇ, ਉੱਚੇ ਦਰੱਖਤ, ਇੱਕ ਵੱਡਾ ਐਕੁਏਰੀਅਮ ਅਤੇ ਕੰਕਰੀਟ ਦੀਆਂ ਆਰਚਾਂ ਹਨ ਜੋ ਕਿ ਪ੍ਰਾਚੀਨ ਰੋਮਨ ਜਲਘਰਾਂ ਦੇ ਸਮਾਨ ਹਨ। ਇੱਥੇ, ਆਰਟਵਰਕ ਦੀ ਪੜਚੋਲ ਕਰਨ ਤੋਂ ਇਲਾਵਾ, ਤੁਸੀਂ ਮਨੁੱਖ ਦੁਆਰਾ ਬਣਾਏ ਝਰਨੇ ਦਾ ਅਨੰਦ ਲੈ ਸਕਦੇ ਹੋ ਅਤੇ ਕੁਝ ਸ਼ਾਨਦਾਰ ਤਸਵੀਰਾਂ ਕਲਿੱਕ ਕਰ ਸਕਦੇ ਹੋ। ਇਸ ਤੋਂ ਇਲਾਵਾ, ਇੱਥੇ ਤੁਸੀਂ ਐਕੁਏਰੀਅਮ ਵਿੱਚ ਝੂਲਦੇ ਹੋਏ ਸਟਾਰਫਿਸ਼ ਤੋਂ ਲੈ ਕੇ ਸ਼ਾਰਕ ਤੱਕ ਸਭ ਕੁਝ ਦੇਖ ਸਕਦੇ ਹੋ।


ਕੋਵਿਡ ਇਨਫੈਕਸ਼ਨ ਦਾ ਖਤਰਾ ਖਤਮ ਹੋਣ ਤੋਂ ਬਾਅਦ ਜਦੋਂ ਵੀ ਤੁਸੀਂ ਚੰਡੀਗੜ੍ਹ ਜਾਂਦੇ ਹੋ, ਤਾਂ ਇਸ ਰਾਕ ਗਾਰਡਨ ਨੂੰ ਦੇਖਣਾ ਨਾ ਭੁੱਲੋ। ਇੱਥੇ ਤੁਹਾਡਾ ਇੱਕ ਯਾਦਗਾਰ ਅਨੁਭਵ ਹੋਵੇਗਾ।


ਇਹ ਵੀ ਪੜ੍ਹੋ: Home Remedies: ਠੰਡ 'ਚ ਹੱਥਾਂ ਤੇ ਪੈਰਾਂ ਦੀਆਂ ਉਂਗਲਾਂ ਸੁੱਜ ਜਾਂਦੀਆਂ? ਅਪਣਾਓ ਇਹ ਕੁੱਝ ਘਰੇਲੂ ਨੁਸਖੇ, ਮਿਲੇਗੀ ਰਾਹਤ