ਹਾਲ ਹੀ ਦੇ ਦਿਨਾਂ 'ਚ ਇੰਟਰਨੈੱਟ 'ਤੇ ਅਜੀਬੋ ਗਰੀਬ ਰੈਸਿਪੀ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਕਿ ਇਸ ਵਾਰ ਖਾਣੇ ਨੇ ਲੋਕਾਂ ਨੂੰ ਦੋ ਧਿਰਾਂ 'ਚ ਵੰਡ ਦਿੱਤਾ। ਅੰਦਾਜ਼ਾ ਲਾਓ ਤਾਜ਼ਾ ਵਿਵਾਦ ਪਿੱਛੇ ਕਾਰਨ ਕੀ ਹੈ? ਲੋਕ ਕਈ ਵਾਰ ਆਪਣੇ ਪਸੰਦੀਦਾ ਪਕਵਾਨ ਤੇ ਮੂਲ ਥਾਂ ਬਾਰੇ ਸੰਵੇਦਨਸ਼ੀਲ ਹੋ ਸਕਦੇ ਹਨ ਪਰ ਜਦੋਂ ਇੱਕ ਟਵਿਟਰ ਯੂਜ਼ਰ ਨੇ ਨੌਰਥ ਇੰਡੀਅਨ ਡੋਸਾ ਨੂੰ ਬਿਹਤਰ ਦੱਸਿਆ ਤਾਂ ਉਸ ਨੇ ਟਵਿਟਰ 'ਤੇ ਗਰਮ ਗਰਮ ਬਹਿਸ ਛੇੜ ਦਿੱਤੀ।
ਡੋਸਾ ਨੇ ਇੰਟਰਨੈੱਟ ਯੂਜ਼ਰਸ ਨੂੰ ਦੋ ਹਿੱਸਿਆਂ 'ਚ ਵੰਡਿਆ
ਇਸ ਦੀ ਸ਼ੁਰੂਆਤ ਇਕ ਪੋਸਟ ਤੋਂ ਹੋਈ। ਪੋਸਟ 'ਚ ਯੂਜ਼ਰਸ ਨੇ ਆਪਣੀ ਰਾਏ ਨੂੰ ਜ਼ਾਹਰ ਕਰਦਿਆਂ ਲਿਖਿਆ, 'ਤੁਸੀਂ ਦੱਖਣੀ ਭਾਰਤੀਆਂ ਨੂੰ ਇਹ ਕਹਿੰਦਿਆਂ ਕਦੇ ਨਹੀਂ ਦੇਖੋਗੇ ਕਿ ਅਸੀਂ ਉੱਤਰੀ ਭਾਰਤੀ ਕਦੇ ਵੀ ਖਾਣਾ ਬਿਹਤਰ ਬਣਾਉਂਦੇ ਹਾਂ।' ਇਹ ਵੀ ਕਿਹਾ ਗਿਆ ਕਿ ਉੱਤਰੀ ਭਾਰਤ ਦੇ ਲੋਕ ਦੱਖਣੀ ਭਾਰਤ ਦੀ ਡਿਸ਼ ਨੂੰ ਪਰੋਸਣ ਤੋਂ ਦੂਰੀ ਨਹੀਂ ਬਣਾਉਂਦੇ ਹਨ।
ਮਾਮਲਾ ਉਸ ਸਮੇਂ ਖਰਾਬ ਹੋ ਗਿਆ ਜਦੋਂ ਕਿਸੇ ਨੇ ਇਹ ਕਹਿੰਦਿਆਂ ਜਵਾਬ ਦਿੱਤਾ, ਉੱਤਰੀ ਭਾਰਤੀ ਡੋਸਾ ਬਿਹਤਰ ਹੈ। ਇਸ ਟਿੱਪਣੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜ਼ਬਰਦਸਤ ਬਹਿਸ ਨੂੰ ਜਨਮ ਦਿੱਤਾ। ਜ਼ਿਆਦਾਤਰ ਕਮੈਂਟਸ ਇਸ ਟਵੀਟ ਤੋਂ ਬਾਅਦ ਜਾਂ ਤਾਂ ਅਸਹਿਮਤੀ 'ਚ ਸਨ ਤੇ ਜਾਂ ਸਮਰਥਨ 'ਚ ਸਨ ਜਾਂ ਮਜ਼ਾਕ ਉਡਾਉਣ ਵਾਲੇ ਸਨ। ਟਵੀਟ ਦੇ ਨਾਲ ਅਸਹਿਮਤੀ ਜਤਾਉਂਦਿਆਂ ਇਕ ਯੂਜ਼ਰ ਨੇ ਲਿਖਿਆ, 'ਡੋਸਾ ਖੁਦ ਦੱਖਣੀ ਭਾਰਤੀ ਹੈ। ਉੱਤਰੀ ਭਾਰਤ ਦੇ ਲੋਕਾਂ ਨੇ ਉਸ ਦੀ ਨਕਲ ਉਤਾਰੀ ਹੈ। ਉੱਤਰੀ ਭਾਰਤੀ ਡੋਸਾ ਕੁਝ ਨਹੀਂ।'
ਇਸ ਤਰ੍ਹਾਂ ਡੋਸਾ ਵਿਵਾਦ ਦੇ ਕੇਂਦਰ 'ਚ ਆ ਗਿਆ ਤੇ ਇੰਟਰਨੈੱਟ ਤੇ ਪੱਖ-ਵਿਰੋਧੀਆਂ 'ਚ ਜ਼ਬਰਦਸਤ ਚਰਚਾ ਹੋਣ ਲੱਗੀ। ਇੱਥੋਂ ਤਕ ਕਿ ਹੈਸ਼ਟੈਗ ਡੋਸਾ ਟ੍ਰੈਂਡ ਕਰਨ ਲੱਗਾ। ਟਵਿਟਰ ਯੂਜ਼ਰ ਜਲਦ ਹੀ ਮੂਲ ਡੋਸਾ ਤੇ ਉੱਤਰੀ ਭਾਰਤੀ ਰੈਸਟੋਰੈਂਟ 'ਚ ਪਰੋਸਣ ਦੇ ਤਰੀਕੇ ਬਾਰੇ ਅੰਤਰ ਦੱਸਣ ਲਈ ਡਟ ਗਏ।