ਨਵੀਂ ਦਿੱਲੀ: ਭਾਰਤ ਤੇ ਚੀਨ ਦੀਆਂ ਫੌਜਾਂ ਇਕ ਵਾਰ ਆਹਮੋ ਸਾਹਮਣੇ ਹੋਈਆਂ ਹਨ। ਰੱਖਿਆ ਸੂਤਰਾਂ ਦੇ ਮੁਤਾਬਕ ਪਿਛਲੇ ਹਫ਼ਤੇ ਅਰੁਣਾਚਲ ਪ੍ਰਦੇਸ਼ 'ਚ ਦੋਵਾਂ ਦੇਸ਼ਾਂ ਦੇ ਜਵਾਨਾਂ ਦੀ ਝੜਪ ਹੋਈ ਸੀ। ਜਾਣਕਾਰੀ ਮੁਤਾਬਕ ਇਹ ਝੜਪ ਅਸਲ ਕੰਟਰੋਲ ਰੇਖਾ (LAC) ਨੂੰ ਲੈਕੇ ਹੋਈ ਸੀ। ਸੂਤਰਾਂ ਦੇ ਮੁਤਾਬਕ ਇਹ ਝੜਪ ਕੁਝ ਘੰਟਿਆਂ ਤਕ ਚੱਲੀ ਤੇ ਫਿਰ ਮੌਜੂਦਾ ਪ੍ਰੋਟੋਕੋਲ ਦੇ ਮੁਤਾਬਕ ਉਸ ਨੂੰ ਸੁਲਝਾ ਲਿਆ ਗਿਆ ਹੈ। ਇਸ ਝੜਪ 'ਚ ਕੋਈ ਨੁਕਸਾਨ ਨਾ ਹੋਣ ਦੀ ਖ਼ਬਰ ਹੈ।


ਸੂਤਰਾਂ ਮੁਤਾਬਕ ਭਾਰਤੀ ਫੌਜ ਨੇ ਸਰਹੱਦ ਨੇੜੇ 200 ਚੀਨੀ ਫੌਜੀਆਂ ਨੂੰ ਰੋਕਿਆ। ਬਾਅਦ 'ਚ ਸਥਾਨਕ ਕਮਾਂਡਰਾਂ ਵੱਲੋਂ ਮਸਲਾ ਸੁਲਝਾਉਣ ਮਗਰੋਂ ਦੋਵਾਂ ਧਿਰਾਂ ਦੀਆਂ ਫੌਜਾਂ ਵੱਖ ਹੋ ਗਈਆਂ। ਸੂਤਰਾਂ ਮੁਤਾਬਕ ਦੋਵਾਂ ਧਿਰਾਂ ਵਿਚਾਲੇ ਕੁਝ ਘੰਟਿਆਂ ਤਕ ਗੱਲਬਾਤ ਚੱਲੀ ਤੇ ਮੌਜੂਦਾ ਪ੍ਰੋਟੋਕੋਲ ਦੇ ਮੁਤਾਬਕ ਹੱਲ ਕੱਢਿਆ ਗਿਆ।


ਇਸ ਦਰਮਿਆਨ ਵੀਰਵਾਰ ਭਾਰਤ ਨੇ ਕਿਹਾ ਕਿ ਉਹ ਉਮੀਦ ਕਰਦਾ ਹੈ ਕਿ ਚੀਨ ਪੂਰਬੀ ਲੱਦਾਖ ਦੀਆਂ ਸਰਹੱਦਾਂ ਦੇ ਨਾਲ ਬਾਕੀ ਮੁੱਦਿਆਂ ਨੂੰ ਜਲਦ ਹੱਲ ਕਰਨ ਦੀ ਦਿਸ਼ਾ ਵੱਲ ਕੰਮ ਕਰੇਗਾ ਤੇ ਦੁਵੱਲੇ ਸਮਝੌਤਿਆਂ ਅਤੇ ਪ੍ਰੋਟੋਕਲ 'ਤੇ ਕਾਇਮ ਰਹੇਗਾ।


ਇਹ ਵੀ ਪੜ੍ਹੋEarthquake in Japan: ਟੋਕੀਓ 'ਚ ਭੂਚਾਲ ਦੇ ਜ਼ਬਰਦਸਤ ਝਟਕੇ, 30 ਤੋਂ ਵੱਧ ਲੋਕ ਜ਼ਖਮੀ


ਇਹ ਵੀ ਪੜ੍ਹੋFact Check: ਤੁਹਾਨੂੰ 8 ਕਰੋੜ ਰੁਪਏ ਦੇ ਰਿਹਾ ਆਰਬੀਆਈ, ਬਦਲੇ 'ਚ ਤੁਹਾਨੂੰ ਦੇਣੇ ਪੈਣਗੇ 19900 ਰੁਪਏ, ਜੇਕਰ ਆਈ ਇਸ ਤਰ੍ਹਾਂ ਦੀ ਮੇਲ ਤਾਂ ਨਾ ਕਰੋ ਓਪਨ



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/


 


https://apps.apple.com/in/app/811114904