ਟੋਕੀਓ: ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਘਟਨਾ ਵਿੱਚ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਝਟਕੇ ਇੰਨੇ ਜ਼ਬਰਦਸਤ ਸੀ ਕਿ ਲੋਕ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸੜਕਾਂ 'ਤੇ ਆ ਗਏ। ਭੂਚਾਲ ਕਾਰਨ ਉੱਥੇ ਅਫ਼ਰਾ ਤਫ਼ਰੀ ਦੀ ਸਥਿਤੀ ਪੈਦਾ ਹੋ ਗਈ ਸੀ। ਭੂਚਾਲ ਕਾਰਨ ਲੋਕਾਂ ਵਿੱਚ ਭਗਦੜ ਵਰਗੀ ਸਥਿਤੀ ਦੇਖਣ ਨੂੰ ਮਿਲੀ।
ਸਥਾਨਕ ਮੀਡੀਆ ਨੇ ਦੱਸਿਆ ਕਿ ਗ੍ਰੇਟਰ ਟੋਕੀਓ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਟੋਕੀਓ ਦੀ ਸਮਾਚਾਰ ਏਜੰਸੀ ਕਿਓਡੋ ਮੁਤਾਬਕ, ਭੂਚਾਲ ਵਿੱਚ ਜ਼ਖਮੀ ਹੋਏ ਤਿੰਨ ਲੋਕਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪਹਿਲਾਂ ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.1 ਦੱਸੀ ਗਈ ਸੀ, ਪਰ ਬਾਅਦ ਵਿੱਚ ਇਸ ਨੂੰ ਘਟਾ ਕੇ 5.9 ਕਰ ਦਿੱਤਾ ਗਿਆ।
ਜ਼ੋਰਦਾਰ ਝਟਕਿਆਂ ਨਾਲ ਹਿੱਲੀਆਂ ਇਮਾਰਤਾਂ
ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਉੱਥੋਂ ਦੀਆਂ ਇਮਾਰਤਾਂ ਹਿੱਲ ਗਈਆਂ। ਹਾਲਾਂਕਿ, ਫਿਲਹਾਲ ਜਾਨੀ ਤੇ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਭੂਚਾਲ ਦਾ ਕੇਂਦਰ ਟੋਕੀਓ ਤੋਂ 80 ਕਿਲੋਮੀਟਰ (48 ਮੀਲ) ਪੂਰਬ ਵਿੱਚ ਚਿਬਾ ਪ੍ਰੀਫੈਕਚਰ ਵਿੱਚ ਦੱਸਿਆ ਜਾਂਦਾ ਹੈ। ਸਰਕਾਰੀ ਟੈਲੀਵਿਜ਼ਨ ਐਨਐਚਕੇ ਨੇ ਆਪਣੇ ਦਫਤਰ ਤੋਂ ਇੱਕ ਵੀਡੀਓ ਦਿਖਾਇਆ ਜਿਸ ਵਿੱਚ ਛੱਤ ਨਾਲ ਲਟਕਦੀਆਂ ਵਸਤੂਆਂ ਤੇਜ਼ੀ ਨਾਲ ਚਲਦੀਆਂ ਨਜ਼ਰ ਆ ਰਹੀਆਂ ਹਨ।
ਸ਼ਿੰਕਾਨਸੇਨ ਸੁਪਰ ਐਕਸਪ੍ਰੈਸ ਟ੍ਰੇਨ ਅਸਥਾਈ ਤੌਰ 'ਤੇ ਰੁਕੀ
ਐਨਐਚਕੇ ਰਾਹੀਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਭੂਚਾਲ ਦੇ ਕਾਰਨ ਸ਼ਿੰਕਾਨਸੇਨ ਸੁਪਰ ਐਕਸਪ੍ਰੈਸ ਟ੍ਰੇਨ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਹੈ। ਸ਼ਿਬੂਆ ਤੇ ਸ਼ਿੰਜੁਕੂ ਜ਼ਿਲ੍ਹਿਆਂ ਦੇ ਵਿਡੀਓਜ਼ ਵਿੱਚ ਕਾਰਾਂ ਤੇ ਲੋਕਾਂ ਨੂੰ ਸੜਕਾਂ 'ਤੇ ਆਮ ਤੌਰ 'ਤੇ ਘੁੰਮਦੇ ਹੋਏ ਦਿਖਾਇਆ ਗਿਆ ਹੈ। ਜਾਪਾਨ ਦੇ ਨਵੇਂ ਪ੍ਰਧਾਨ ਮੰਤਰੀ ਫੁਮਿਓ ਕਿਸ਼ੀਦਾ ਨੇ ਟਵੀਟ ਕਰਕੇ ਸਾਵਧਾਨ ਰਹਿਣ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ: Paddy Procurement in Punjab: ਪੰਜਾਬ 'ਚ 5ਵੇਂ ਦਿਨ 134283.474 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ, ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਦਾਅਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/