ਰਮ, ਵ੍ਹਿਸਕੀ, ਚੁਲਈਆ, ਮਹੂਆ, ਬ੍ਰਾਂਡੀ, ਜਿਨ, ਬੀਅਰ, ਹੰਡੀਆ ਸਭ ਵਿੱਚ ਅਲਕੋਹਲ ਹੁੰਦੀ ਹੈ ਤੇ ਅਸੀਂ ਸਭ ਨੂੰ ‘ਸ਼ਰਾਬ’ ਹੀ ਆਖਦੇ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ’ਤੇ ਕਾਬੂ ਰੱਖ ਕੇ ਇਸ ਦਾ ਆਨੰਦ ਵੀ ਲਵੋ ਤੇ ਤੁਹਾਡੇ ਮੂੰਹ ਵਿੱਚੋਂ ਬਦਬੂ ਵੀ ਨਾ ਆਵੇ, ਤਾਂ ਇਹ ਸਭ ਨੁਕਤੇ ਵਰਤੋ…

 

ਸ਼ਰਾਬ ਨਾਲ ਖਾਣਾ ਖਾਂਦੇ ਰਹੋ। ਇਸ ਨਾਲ ਸਾਹ ’ਚੋਂ ਬੋਅ ਨਹੀਂ ਆਉਦੀ। ਪਿਆਜ਼ ਤੇ ਲੱਸਣ ਦੀ ਵਧੇਰੇ ਮਾਤਰਾ ਵਾਲੇ ਖਾਣੇ ਖਾਓ। ਪਿਆਜ਼ ਦੇ ਸਲਾਈਸ ਤੇ ਲੱਸਣ ਦੀ ਚਟਣੀ ਅਲਕੋਹਲ ਦੀ ਬੋਅ ਭਜਾਉਣ ਦੇ ਵਧੀਆ ਉਪਾਅ ਹਨ।

 

ਤੁਸੀਂ ਵਧੀਆ ਚਿਊਇੰਗ ਗਮ ਚਬਾਓ; ਇਸ ਨਾਲ ਵੀ ਸਿਗਰੇਟ ਤੇ ਸ਼ਰਾਬ ਦੀ ਬੋਅ ਦੂਰ ਭੱਜ ਜਾਂਦੀ ਹੈ।

ਅਲਕੋਹਲ ਦੀ ਬੋਅ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਮਾਊਥ ਵਾਸ਼ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਇਸ ਨਾਲ ਗਰਾਰੇ ਕਰ ਸਕਦੇ ਹੋ।

 

ਇੱਕ ਕੱਪ ਕੌਫ਼ੀ ਪੀਣ ਨਾਲ ਵੀ ਸ਼ਰਾਬ ਦੀ ਬੋਅ ਨਹੀਂ ਆਉਂਦੀ। ਜੇ ਬਿਨਾ ਦੁੱਧ ਦੇ ਕਾਲੀ ਕੌਫ਼ੀ ਲਵੋ, ਤਾਂ ਹੋਰ ਵੀ ਵਧੀਆ ਹੋਵੇਗਾ।