ਅੰਮ੍ਰਿਤਸਰ: ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਪੂਰੇ ਦੇਸ਼ 'ਚ ਉਤਸ਼ਾਹ ਹੈ। ਲੋਕ ਸ਼੍ਰੀ ਰਾਮ ਮੰਦਰ ਦੀ ਉਸਾਰੀ 'ਚ ਯੋਗਦਾਨ ਪਾ ਰਹੇ ਹਨ। ਅੱਜ ਅੰਮ੍ਰਿਤਸਰ ਦੇ ਇਤਿਹਾਸਕ ਤੀਰਥ ਅਸਥਾਨ, ਦੁਰਗਿਆਨਾ ਮੰਦਰ ਕਮੇਟੀ ਨੇ ਰਾਮ ਮੰਦਰ ਦੇ ਨਿਰਮਾਣ ਲਈ ਸ਼੍ਰੀ ਰਾਮੇਸ਼ਵਰ ਨੂੰ 1 ਕਰੋੜ ਦਾ ਚੈੱਕ ਦਿੱਤਾ। ਇਸ ਮੌਕੇ ਦੁਰਗਿਆਨਾ ਮੰਦਰ ਕਮੇਟੀ ਨੇ ਦੱਸਿਆ ਕਿ ਇਹ ਸਾਡੀ ਚੰਗੀ ਕਿਸਮਤ ਹੈ ਕਿ ਅਸੀਂ ਸ਼੍ਰੀ ਰਾਮ ਮੰਦਰ ਨੂੰ ਆਪਣੇ ਜੀਵਨ ਕਾਲ 'ਚ ਬਣਦਾ ਵੇਖ ਰਹੇ ਹਾਂ।
ਉਨ੍ਹਾਂ ਕਿਹਾ ਅੰਮ੍ਰਿਤਸਰ ਤੋਂ ਰਾਮ ਮੰਦਰ ਲਈ ਸੇਵਕਾਂ ਦਾ ਇੱਕ ਜਥਾ ਵੀ ਗਿਆ ਸੀ ਅਤੇ ਕੁਰਬਾਨੀਆਂ ਵੀ ਦਿੱਤੀਆਂ ਸੀ। ਉਥੇ ਹੀ ਚੈਕ ਪ੍ਰਾਪਤ ਕਰਨ ਵਾਲੇ ਉੱਤਰੀ ਭਾਰਤ ਦੇ ਆਰਐਸਐਸ ਪ੍ਰਚਾਰਕ ਰਾਮੇਸ਼ਵਰ ਦਾ ਕਹਿਣਾ ਹੈ ਕਿ ਅੱਜ ਦੁਰਗਿਆਨਾ ਕਮੇਟੀ ਵੱਲੋਂ ਰਾਮ ਮੰਦਰ ਦੀ ਉਸਾਰੀ ਲਈ ਇਕ ਕਰੋੜ ਦਾ ਚੈੱਕ ਦਿੱਤਾ ਗਿਆ ਹੈ।
ਰੈਲੀ ਲਈ ਸਿੰਘੂ ਬਾਰਡਰ ਪਹੁੰਚੇ ਹਜ਼ਾਰਾਂ ਟਰੈਕਟਰ, ਲੱਖਾਂ ਟਰੈਕਟਰ ਪਹੁੰਚਣ ਦਾ ਦਾਅਵਾ
ਉਨ੍ਹਾਂ ਇਸ ਯੋਗਦਾਨ ਲਈ ਦੁਰਗਿਆਨਾ ਕਮੇਟੀ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਸਿਰਫ ਲੋਕਾਂ ਦੁਆਰਾ ਦਾਨ ਕੀਤੇ ਪੈਸੇ ਇਸ ਮੰਦਰ ਦੀ ਉਸਾਰੀ ਲਈ ਵਰਤੇ ਜਾਣਗੇ। ਇਸ ਮੰਦਰ ਦਾ ਨਿਰਮਾਣ ਸੀਐਸਆਰ ਭਾਵ ਕਾਰਪੋਰੇਟ ਸੈਕਟਰ ਦੇ ਪੈਸੇ ਨਾਲ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਲੋਕਾਂ ਨੂੰ ਯੋਗਦਾਨ ਪਾਉਣ ਲਈ ਘਰ ਘਰ ਜਾਵਾਂਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ਤੋਂ ਰਾਮ ਮੰਦਰ ਦੇ ਨਿਰਮਾਣ ਲਈ 1 ਕਰੋੜ ਦਾ ਚੈੱਕ
ਏਬੀਪੀ ਸਾਂਝਾ
Updated at:
24 Jan 2021 08:39 PM (IST)
ਅਯੁੱਧਿਆ 'ਚ ਰਾਮ ਮੰਦਰ ਦੇ ਨਿਰਮਾਣ ਲਈ ਪੂਰੇ ਦੇਸ਼ 'ਚ ਉਤਸ਼ਾਹ ਹੈ। ਲੋਕ ਸ਼੍ਰੀ ਰਾਮ ਮੰਦਰ ਦੀ ਉਸਾਰੀ 'ਚ ਯੋਗਦਾਨ ਪਾ ਰਹੇ ਹਨ। ਅੱਜ ਅੰਮ੍ਰਿਤਸਰ ਦੇ ਇਤਿਹਾਸਕ ਤੀਰਥ ਅਸਥਾਨ, ਦੁਰਗਿਆਨਾ ਮੰਦਰ ਕਮੇਟੀ ਨੇ ਰਾਮ ਮੰਦਰ ਦੇ ਨਿਰਮਾਣ ਲਈ ਸ਼੍ਰੀ ਰਾਮੇਸ਼ਵਰ ਨੂੰ 1 ਕਰੋੜ ਦਾ ਚੈੱਕ ਦਿੱਤਾ।
- - - - - - - - - Advertisement - - - - - - - - -