ਨਵੀਂ ਦਿੱਲੀ: ਨਾਰਥ ਇਸਟ ਦਿੱਲੀ 'ਚ ਮੰਗਲਵਾਰ ਸਵੇਰੇ 8 ਤੋਂ ਰਾਤ 8 ਵਜੇ ਤੱਕ ਫਾਇਰ ਦੀਆਂ ਕੁੱਲ 70 ਘਟਨਾਵਾਂ ਸਾਹਮਣੇ ਆਈਆਂ ਹਨ। 5 ਫਾਇਰ ਵੇਹਿਕਲਸ 'ਤੇ ਪਥਰਾਅ ਤੇ ਡੈਮੇਜ ਹੋਇਆ ਹੈ। ਪਥਰਾਅ 'ਚ ਇੱਕ ਫਾਇਰ ਅਫਸਰ ਜ਼ਖਮੀ ਹੋ ਗਿਆ। ਇਸ ਹਿੰਸਾ ਨੇ 15 ਲੋਕਾਂ ਦੀ ਜਾਨ ਲੈ ਲਈ ਹੈ।


ਇਸ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਮੰਗਲਵਾਰ ਰਾਤ ਪੁਲਿਸ ਕਮਿਸ਼ਨਰ ਅਮੂਲ ਪਟਨਾਇਕ ਨਾਲ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ, ਜਿੱਥੇ ਹਿੰਸਾ ਭੜਕੀ ਸੀ। ਦਿੱਲੀ ਸਰਕਾਰ ਦਿੱਲੀ ਪੁਲਿਸ 'ਤੇ ਆਰੋਪ ਲਗਾ ਰਹੀ ਹੈ ਕਿ ਪੁਲਿਸ ਦੀ ਨਾਕਾਮੀ ਨਾਲ ਹਿੰਸਾ ਵਧੀ ਹੈ।

ਉੱਧਰ ਪੁਲਿਸ ਦਾਅਵਾ ਕਰ ਰਹੀ ਹੈ ਕਿ ਹਿੰਸਾ ਨਾਲ ਨਿਪਟਨ ਲਈ ਦਿੱਲੀ ਪੁਲਿਸ ਪੂਰੀ ਤਰ੍ਹਾਂ ਨਾਲ ਤਿਆਰ ਹੈ। ਦਿੱਲੀ ਪੁਲਿਸ ਕਹਿ ਰਹੀ ਹੈ ਕਿ ਉਨ੍ਹਾਂ ਕੋਲ ਫੋਰਸ ਦੀ ਕਮੀ ਹੈ। ਦਿੱਲੀ 'ਚ 91,963 ਜਵਾਨਾਂ ਦੀ ਜ਼ਰੂਰਤ ਹੈ, ਜਦਕਿ ਉਨ੍ਹਾਂ ਕੋਲ ਸਿਰਫ 82,290 ਜਵਾਨ ਹੀ ਹਨ। ਉਨ੍ਹਾਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ 14 ਘੰਟੇ ਦੀ ਡਿਊਟੀ ਕਰਨੀ ਪੈ ਰਹੀ ਹੈ। ਅੱਧੇ ਤੋਂ ਜ਼ਿਆਦਾ ਜਵਾਨਾਂ ਨੂੰ ਵੀਕ ਆਫ ਵੀ ਨਹੀਂ ਮਿਲ ਰਿਹਾ।