ਵਸ਼ਿੰਗਟਨ: ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ, ਜਦ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਂਦੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਹੁਣ ਅਮਰੀਕਾ ਦੇ ਦੱਖਣੀ ਮੈਕਸੀਕੋ ਤੇ ਬਹਾਮਾਸ ਨਾਲ ਲੱਗਦੀ ਸਰਹੱਦ ਪਾਰ ਕਰਕੇ ਨਾਜਾਇਜ਼ ਤਰੀਕੇ ਨਾਲ ਦੇਸ਼ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ 17 ਪੰਜਾਬੀ ਨੌਜਵਾਨ ਲਾਪਤਾ ਹੋ ਗਏ ਹਨ।
ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਨਾਪਾ) ਮੁਤਾਬਕ ਇਨ੍ਹਾਂ 'ਚੋਂ 6 ਨੌਜਵਾਨ ਬਹਾਮਾਸ ਦੀਪ ਵੱਲੋਂ ਸਰਹੱਦ ਪਾਰ ਕਰ ਤੇ 11 ਮੈਕਸਿਕੋ ਵੱਲੋਂ ਅਮਰੀਕਾ ਦਾਖਲ ਹੋਣ ਦਾ ਯਤਨ ਕਰ ਰਹੇ ਸੀ। ਲਾਪਤਾ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪੰਜਾਬ ਤੋਂ 56 ਲੋਕਾਂ ਦਾ ਸਮੂਹ ਅਮਰੀਕਾ ਸਰਹੱਦ ਤੋਂ ਸਿਰਫ 1 ਘੰਟੇ ਦੀ ਦੂਰੀ 'ਤੇ ਸੀ ਤਾਂ ਮੈਕਸੀਕੋ ਦੀ ਸੈਨਾ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਦੱਸਿਆ ਜਾ ਰਿਹਾ ਹੈ ਕਿ ਮੈਕਸੀਕੋ ਸੈਨਾ ਨੇ 6 ਪੰਜਾਬੀਆਂ ਨੂੰ ਹਿਰਾਸਤ 'ਚ ਲੈ ਕੇ ਬਾਅਦ 'ਚ ਛੱਡ ਦਿੱਤਾ ਜੋ ਅਮਰੀਕਾ ਪਹੁੰਚ ਗਏ, ਪਰ 11 ਨੌਜਵਾਨਾਂ ਨੂੰ ਲੈ ਗਏ ਜਿਨ੍ਹਾਂ ਦਾ ਅਜੇ ਵੀ ਕੁਝ ਨਹੀਂ ਪਤਾ ਚੱਲ ਸਕਿਆ। 6 ਨੌਜਵਾਨ ਬਹਾਮਾਸ ਵੱਲੋਂ ਅਮਰੀਕਾ ਦਾਖਲ ਹੋਣ ਦੌਰਾਨ ਲਾਪਤਾ ਹੋ ਗਏ।
ਜੁਗਾੜ ਲਾ ਕੇ ਅਮਰੀਕਾ ਜਾਂਦੇ 17 ਪੰਜਾਬੀ ਗਾਇਬ
ਏਬੀਪੀ ਸਾਂਝਾ
Updated at:
10 Mar 2020 11:29 AM (IST)
ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ, ਜਦ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਜਾਂਦੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ। ਹੁਣ ਅਮਰੀਕਾ ਦੇ ਦੱਖਣੀ ਮੈਕਸੀਕੋ ਤੇ ਬਹਾਮਾਸ ਨਾਲ ਲੱਗਦੀ ਸਰਹੱਦ ਪਾਰ ਕਰਕੇ ਨਾਜਾਇਜ਼ ਤਰੀਕੇ ਨਾਲ ਦੇਸ਼ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ 17 ਪੰਜਾਬੀ ਨੌਜਵਾਨ ਲਾਪਤਾ ਹੋ ਗਏ ਹਨ।
- - - - - - - - - Advertisement - - - - - - - - -