ਮੋਗਾ: ਜ਼ਿਲ੍ਹਾ ਮੋਗਾ ਤੋਂ ਬੇਹੱਦ ਦਰਦਨਾਕ ਹਾਦਸੇ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੋਰੋਨਾ ਪੌਜ਼ੇਟਿਵ ਮਰੀਜ਼ ਨੂੰ ਘਰ ਛੱਡਣ ਗਏ ਐਂਬੂਲੈਂਸ ਡਰਾਈਵਰ ਦੀ ਆਕਸੀਜਨ ਸਿਲੰਡਰ ਫੱਟਣ ਮਗਰੋਂ ਮੌਤ ਹੋ ਗਈ ਹੈ।


 



ਮ੍ਰਿਤਕ ਦਾ ਪਛਾਣ 19 ਸਾਲਾ ਸਤਨਾਮ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਮੁਤਾਬਕ ਆਕਸੀਜਨ ਸਿਲੰਡਰ ਪਹਿਲਾਂ ਤੋਂ ਹੀ ਘਰ ਵਿੱਚ ਪਿਆ ਸੀ। ਮਰੀਜ਼ ਦੇ ਪਰਿਵਾਰ ਨੇ ਸਤਨਾਮ ਨੂੰ ਆਕਸੀਜਨ ਸਿਲੰਡਰ ਠੀਕ ਕਰਨ ਲਈ ਕਿਹਾ ਸੀ ਜਦੋਂ ਇਹ ਹਾਦਸਾ ਵਾਪਰ ਗਿਆ।


 



ਜਾਣਕਾਰੀ ਮੁਤਾਬਕ ਮ੍ਰਿਤਕ ਇੱਕ ਪ੍ਰਾਈਵੇਟ ਐਂਬੂਲੈਂਸ ਚਾਲਕ ਸੀ ਤੇ ਕੱਲ੍ਹ ਰਾਤ ਸਾਢੇ 9 ਵਜੇ ਦੇ ਕਰੀਬ ਉਸ ਨੂੰ ਫੋਨ ਆਇਆ ਸੀ ਕਿ ਕੋਰੋਨਾ ਪੌਜ਼ੇਟਿਵ ਮਰੀਜ਼ ਨੂੰ ਮੋਗਾ ਕੋਲ ਇੱਕ ਪਿੰਡ ਵਿੱਚ ਛੱਡ ਕੇ ਆਉਣਾ ਹੈ। ਇਸ ਤੋਂ ਬਾਅਦ ਸਾਢੇ 11 ਵਜੇ ਪਰਿਵਾਰ ਨੂੰ ਸੂਚਨਾ ਮਿਲਦੀ ਹੈ ਕਿ ਸਤਨਾਮ ਦੀ ਸਿਲੰਡਰ ਫੱਟਣ ਕਾਰਨ ਮੌਤ ਹੋ ਗਈ ਹੈ।

 

ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

ਡੀਐਸਪੀ ਬ੍ਰਜੇਂਦਰ ਸਿੰਘ ਭੁੱਲਰ ਨੇ ਕਿਹਾ, "ਮੋਗੇ ਦੇ ਥਾਣਾ ਅਜੀਤਵਾਲ ਦੀ ਪੁਲਿਸ ਇਸ ਮਾਮਲੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ। ਇਸ ਘਟਨਾ ਵਿੱਚ ਐਂਬੂਲੈਂਸ ਡਰਾਈਵਰ ਦੀ ਮੌਤ ਹੋ ਗਈ ਹੈ ਜਦਕਿ ਦੋ ਹੋਰ ਲੋਕ ਜ਼ਖਮੀ ਹੋ ਗਏ ਹਨ।