ਆਗਰਾ: ਆਗਰਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਵਿਦਿਆਰਥੀ ਦੀਆਂ ਹਰਕਤਾਂ ਕਾਰਨ ਉਸ ਨੂੰ ਸਲਾਖਾਂ ਪਿੱਛੇ ਜਾਣਾ ਪਿਆ, ਜਦਕਿ ਉਸ ਦੇ ਪਰਿਵਾਰਕ ਮੈਂਬਰ ਸ਼ਰਮਿੰਦਾ ਹਨ। ਸ਼ਹਿਰ ਦੇ ਇਕ ਕਾਨਵੈਂਟ ਸਕੂਲ ਦੇ ਅਧਿਆਪਕ ਦੇ ਨਾਮ 'ਤੇ 11 ਵੀਂ ਦੇ ਇੱਕ ਵਿਦਿਆਰਥੀ ਨੇ ਫੇਸਬੁੱਕ 'ਤੇ ਫੇਕ ਆਈਡੀ ਬਣਾ ਦਿੱਤੀ। ਵਿਦਿਆਰਥੀ ਅਧਿਆਪਕ ਤੋਂ ਟਿਊਸ਼ਨ ਪੜ੍ਹ ਰਿਹਾ ਸੀ। ਉਨ੍ਹਾਂ ਦੇ ਮੋਬਾਈਲ ਨੰਬਰ ਅਤੇ ਫੋਟੋ ਨੂੰ ਐਡਿਟ ਕਰ ਕੇ, ਉਨ੍ਹਾਂ ਨੂੰ ਸੋਸ਼ਲ ਸਾਈਟਾਂ 'ਤੇ ਵੀ ਪਾ ਦਿੱਤਾ ਗਿਆ। ਇਸ 'ਤੇ ਐਸਕਾਰਟ ਸਰਵਿਸ ਲਿਖ ਕੇ ਅਸ਼ਲੀਲ ਗੱਲਾਂ ਲਿਖੀਆਂ ਗਈਆਂ।

ਪਾਕਿਸਤਾਨ ਕਰ ਰਿਹਾ ਭਾਰਤ 'ਚ ਘੁਸਪੈਠ ਦੀ ਤਿਆਰੀ, 400 ਅੱਤਵਾਦੀ LoC ਪਾਰ 'Launch Pad' 'ਤੇ ਤਿਆਰ

ਮੋਬਾਈਲ ਨੰਬਰ ਪੋਰਨ ਵੈਬਸਾਈਟਾਂ 'ਤੇ ਪਾ ਦਿੱਤਾ ਗਿਆ। ਉਨ੍ਹਾਂ ਨੂੰ ਐਸਕੋਰਟ ਸਰਵਿਸ ਲਈ ਦੱਸ ਕੇ 1500 ਰੁਪਏ ਦਾ ਰੇਟ ਵੀ ਲਿਖਿਆ ਗਿਆ। ਇਸ ਕਾਰਨ ਲੋਕ ਕਾਲ ਰਹੇ ਸੀ। ਦੋ ਮਹੀਨੇ ਪਹਿਲਾਂ ਅਣਪਛਾਤੇ ਲੋਕਾਂ ਨੇ ਅਧਿਆਪਕ ਨੂੰ ਕਾਲ ਕਰਨਾ ਸ਼ੁਰੂ ਕਰ ਦਿੱਤਾ। ਲੋਕ ਅਧਿਆਪਕ ਨਾਲ ਅਸ਼ਲੀਲ ਗੱਲਾਂ ਕਰਦੇ ਸੀ। ਉਹ ਉਸ ਬਾਰੇ ਗਲਤ ਬੋਲਦੇ ਸੀ। ਇਸ 'ਤੇ ਅਧਿਆਪਕ ਪਰੇਸ਼ਾਨ ਹੋ ਗਈ, ਉਹ ਤਣਾਅ 'ਚ ਰਹਿਣ ਲੱਗੀ। ਅਧਿਆਪਕ ਨੇ ਐਸਐਸਪੀ ਨੂੰ ਸ਼ਿਕਾਇਤ ਕੀਤੀ। ਜਦੋਂ ਸਾਈਬਰ ਕ੍ਰਾਈਮ ਸੈੱਲ ਨੇ ਜਾਂਚ ਕੀਤੀ ਤਾਂ ਮਾਮਲਾ ਸਾਹਮਣੇ ਆ ਗਿਆ। ਪੁਲਿਸ ਨੇ ਕੇਸ ਦਰਜ ਕਰਕੇ ਨਾਬਾਲਿਗ ਵਿਦਿਆਰਥੀ ਅਤੇ ਇਕ ਰਿਸ਼ਤੇਦਾਰ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ।

ਤੁਹਾਡਾ ਵਟਸਐਪ ਅਕਾਊਂਟ 8 ਫਰਵਰੀ ਤੋਂ ਹੋ ਜਾਵੇਗਾ ਬੰਦ, ਜੇ ਨਹੀਂ ਕੀਤਾ ਇਹ ਕੰਮ

ਪੁਲਿਸ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਵਿਦਿਆਰਥੀ ਅਧਿਆਪਕ ਵੱਲ ਆਕਰਸ਼ਿਤ ਸੀ। ਉਹ ਪਹਿਲਾਂ ਉਸ ਦੇ ਸਕੂਲ 'ਚ ਪੜ੍ਹਦਾ ਸੀ। ਹਾਲਾਂਕਿ, ਬਾਅਦ ਵਿੱਚ ਉਸ ਨੇ ਸਕੂਲ ਛੱਡ ਦਿੱਤਾ। ਸਕੂਲ ਛੱਡਣ ਤੋਂ ਬਾਅਦ ਉਸ ਨੇ ਅਧਿਆਪਕ ਤੋਂ ਪੜ੍ਹਨ ਦੀ ਕੋਸ਼ਿਸ਼ ਕੀਤੀ, ਇਸ ਲਈ ਉਸ ਨੇ ਟਿਊਸ਼ਨ ਸ਼ੁਰੂ ਕਰ ਦਿੱਤੀ। ਅਧਿਆਪਕ ਉਸ ਦੀ ਉਮਰ ਤੋਂ ਦੁਗਣੀ ਸੀ। ਇਸ ਦੇ ਬਾਵਜੂਦ ਉਹ ਉਸ ਵੱਲ ਆਕਰਸ਼ਿਤ ਹੋ ਰਿਹਾ ਸੀ। ਅਧਿਆਪਕ ਨੇ ਉਸ ਦੀਆਂ ਹਰਕਤਾਂ ਨੂੰ ਨਜ਼ਰ ਅੰਦਾਜ਼ ਕੀਤਾ। ਇਸ 'ਤੇ ਉਹ ਟਿਊਸ਼ਨ ਛੱਡ ਕੇ ਚਲਾ ਗਿਆ। ਬਾਅਦ 'ਚ ਉਸ ਦਾ ਨੰਬਰ ਅਤੇ ਫੋਟੋ ਦੀ ਦੁਰਵਰਤੋਂ ਕੀਤੀ। ਪਰਿਵਾਰ ਪੁੱਤਰ ਦੀ ਗਲਤੀ ਲਈ ਮੁਆਫੀ ਮੰਗ ਰਿਹਾ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ