ਕੰਟਰੋਲ ਰੇਖਾ ਦੇ ਪਾਰ ਲਗਭਗ 400 ਅੱਤਵਾਦੀ 'ਲਾਂਚ ਪੈਡ' 'ਤੇ ਹਨ ਅਤੇ ਸਰਦੀਆਂ ਦੌਰਾਨ ਜੰਮੂ-ਕਸ਼ਮੀਰ 'ਚ ਘੁਸਪੈਠ ਕਰਨ ਦੀ ਉਡੀਕ ਕਰ ਰਹੇ ਹਨ। ਹਾਲਾਂਕਿ, ਘੁਸਪੈਠ ਰੋਕੂ ਗਰਿੱਡ ਅੱਤਵਾਦੀਆਂ ਨੂੰ ਭਾਰਤੀ ਖੇਤਰ 'ਚ ਧੱਕਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਰਹੇ ਹਨ।
ਸੁਰੱਖਿਆ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਸਰਦੀਆਂ ਵਿੱਚ ਵੀ ਅੱਤਵਾਦੀਆਂ ਨੂੰ ਭਾਰਤ ਵਿੱਚ ਧੱਕਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦਕਿ ਭਾਰੀ ਬਰਫਬਾਰੀ ਕਾਰਨ ਸਰਹੱਦ ਨਾਲ ਲੱਗਦੇ ਪਹਾੜੀ ਖੇਤਰ ਅਤੇ ਪਾਸ ਬਰਫ ਨਾਲ ਢੱਕੇ ਹੋਏ ਹਨ।
ਉਨ੍ਹਾਂ ਕਿਹਾ ਕਿ 2020 'ਚ 44 ਅੱਤਵਾਦੀਆਂ ਵੱਲੋਂ ਘੁਸਪੈਠ ਹੋਣ ਦੀਆਂ ਖਬਰਾਂ ਆਈਆਂ ਸੀ ਜਦਕਿ ਸੰਨ 2019 'ਚ ਇਹ ਗਿਣਤੀ 141 ਅਤੇ 2018 'ਚ 143 ਸੀ। ਇਕ ਅਧਿਕਾਰੀ ਨੇ ਦੱਸਿਆ, “ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) 'ਚ ਐਲਓਸੀ ਦੇ ਵੱਖੋ ਵੱਖਰੇ ਲਾਂਚ ਪੈਡਾਂ 'ਤੇ 300 ਤੋਂ 415 ਅੱਤਵਾਦੀ ਹਨ ਜੋ ਹਿੰਸਾ ਦੇ ਜ਼ਰੀਏ ਸ਼ਾਂਤੀ ਅਤੇ ਸਧਾਰਣਤਾ ਨੂੰ ਭੰਗ ਕਰਨ ਲਈ ਜੰਮੂ-ਕਸ਼ਮੀਰ 'ਚ ਘੁਸਪੈਠ ਕਰਨ ਲਈ ਤਿਆਰ ਹਨ।"
ਬਰਡ ਫਲੂ ਦੇ ਵਧਦੇ ਖਤਰੇ ਦਰਮਿਆਨ ਪ੍ਰਸ਼ਾਸਨ ਨੇ ਲਿਆ ਫੈਸਲਾ, ਹੁਣ ਨਹੀਂ ਵਿਕੇਗਾ ਚਿਕਨ
ਉਨ੍ਹਾਂ ਕਿਹਾ, "175-210 ਅੱਤਵਾਦੀ ਪੀਰ ਪੰਜਾਲ (ਕਸ਼ਮੀਰ ਘਾਟੀ) ਦੇ ਉੱਤਰ ਵਾਲੇ ਪਾਸੇ ਐਲਓਸੀ ਨੇੜੇ ਲਾਂਚਿੰਗ ਪੈਡ 'ਤੇ ਹਨ, ਜਦਕਿ ਪੀਰ ਪੰਜਾਲ (ਜੰਮੂ ਖੇਤਰ) ਦੇ ਦੱਖਣ ਵਿੱਚ ਕੰਟਰੋਲ ਰੇਖਾ ਦੇ ਕੋਲ 119-216 ਅੱਤਵਾਦੀ ਹਨ।"
ਕਿਸਾਨਾਂ ਦੇ ਵਿਰੋਧ ਮਗਰੋਂ ਯੂ-ਟਰਨ! ਬੀਜੇਪੀ ਲੀਡਰ ਦੇ ਘਰ ਬਾਹਰ ਗੋਹਾ ਸੁੱਟਣ 'ਤੇ ਕੇਸ ਵਾਪਸ, ਥਾਣੇਦਾਰ ਤਬਦੀਲ
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਏਜੰਸੀਆਂ ਜੰਮੂ ਕਸ਼ਮੀਰ ਵਿੱਚ ਹਥਿਆਰਾਂ, ਗੋਲਾ ਬਾਰੂਦ ਅਤੇ ਵਿਸਫੋਟਕ ਨਾਲ ਲੈਸ ਅੱਤਵਾਦੀਆਂ ਨੂੰ ਧੱਕਣ ਲਈ ਸੁਰੰਗਾਂ ਦੀ ਵਰਤੋਂ ਕਰ ਰਹੀਆਂ ਹਨ। ਇਕ ਅਧਿਕਾਰੀ ਨੇ ਕਿਹਾ, “ਉਹ ਅੱਤਵਾਦ ਨੂੰ ਵਿੱਤ ਦੇਣ ਲਈ ਨਸ਼ਿਆਂ ਦੀ ਵਰਤੋਂ ਕਰਨ ਦੇ ਨਾਲ-ਨਾਲ ਜੰਮੂ-ਕਸ਼ਮੀਰ ਦੇ ਸਰਹੱਦੀ ਇਲਾਕਿਆਂ 'ਚ ਹਥਿਆਰਾਂ ਅਤੇ ਵਿਸਫੋਟਕ ਸੁੱਟਣ ਲਈ ਡਰੋਨ ਵੀ ਵਰਤ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਪਾਕਿਸਤਾਨ ਕਰ ਰਿਹਾ ਭਾਰਤ 'ਚ ਘੁਸਪੈਠ ਦੀ ਤਿਆਰੀ, 400 ਅੱਤਵਾਦੀ LoC ਪਾਰ 'Launch Pad' 'ਤੇ ਤਿਆਰ
ਏਬੀਪੀ ਸਾਂਝਾ
Updated at:
06 Jan 2021 08:52 PM (IST)
ਕੰਟਰੋਲ ਰੇਖਾ ਦੇ ਪਾਰ ਲਗਭਗ 400 ਅੱਤਵਾਦੀ 'ਲਾਂਚ ਪੈਡ' 'ਤੇ ਹਨ ਅਤੇ ਸਰਦੀਆਂ ਦੌਰਾਨ ਜੰਮੂ-ਕਸ਼ਮੀਰ 'ਚ ਘੁਸਪੈਠ ਕਰਨ ਦੀ ਉਡੀਕ ਕਰ ਰਹੇ ਹਨ। ਹਾਲਾਂਕਿ, ਘੁਸਪੈਠ ਰੋਕੂ ਗਰਿੱਡ ਅੱਤਵਾਦੀਆਂ ਨੂੰ ਭਾਰਤੀ ਖੇਤਰ 'ਚ ਧੱਕਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਰਹੇ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -