ਕੇਰਲਾ ਅਤੇ ਹੋਰ ਦੱਖਣੀ ਭਾਰਤ ਦੇ ਰਾਜਾਂ ਤੋਂ ਭੇਜੀ ਗਈ ਮੁਰਗੇ-ਮੁਰਗੀਆਂ ਦੀ ਕੋਈ ਖੇਪ ਅਗਲੇ 10 ਦਿਨਾਂ ਲਈ ਮੱਧ ਪ੍ਰਦੇਸ਼ ਦੀ ਸਰਹੱਦ ਵਿੱਚ ਦਾਖਲ ਨਹੀਂ ਹੋ ਸਕੇਗੀ। ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ਸਰਕਾਰ ਨੇ ਬਰਡ ਫਲੂ ਦੇ H5N8 ਸਟ੍ਰੈਨ ਦੀ ਰੋਕਥਾਮ ਲਈ ਇਹ ਮਹੱਤਵਪੂਰਨ ਫੈਸਲਾ ਲਿਆ ਹੈ। ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲ੍ਹੇ ਵਿੱਚ ਬਰਡ ਫਲੂ ਕਾਰਨ ਚਿਕਨ ਵੇਚਣ 'ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਇਸ ਜਗ੍ਹਾ ਦੇ ਮੁੱਖ ਮਿਊਂਸਪਲ ਅਫਸਰ ਵੱਲੋਂ ਜਾਰੀ ਕੀਤੇ ਗਏ ਆਦੇਸ਼ ਵਿੱਚ ਇਹ ਕਿਹਾ ਗਿਆ ਹੈ ਕਿ ਮੁਰਗਾ ਵਿਕਰੇਤਾਵਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਵੇਲੇ ਬਰਡ ਫਲੂ ਨਾਮ ਦੀ ਬਿਮਾਰੀ ਫੈਲ ਰਹੀ ਹੈ, ਜਿਸ ਕਾਰਨ ਕਾਂ ਮਰ ਰਹੇ ਹਨ ਅਤੇ ਇਹ ਬਿਮਾਰੀ ਨਾ ਫੈਲੇ, ਇਸ ਨੂੰ ਧਿਆਨ 'ਚ ਰੱਖਦਿਆਂ ਮੁਰਗਿਆਂ ਦੀ ਵਿਕਰੀ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾਈ ਜਾਂਦੀ ਹੈ। ਇਸ 'ਚ ਅੱਗੇ ਕਿਹਾ ਗਿਆ ਹੈ ਕਿ ਅਗਲੇ ਆਦੇਸ਼ ਤਕ ਚਿਕਨ ਵੇਚਣ ‘ਤੇ ਪਾਬੰਦੀ ਹੋਵੇਗੀ, ਜੇਕਰ ਕੋਈ ਵਿਅਕਤੀ ਵੇਚਦਾ ਹੋਇਆ ਪਾਇਆ ਗਿਆ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਬਰਡ ਫਲੂ ਦੇ ਡਰੋਂ ਲੋਕਾਂ ਨੇ ਆਂਡੇ ਤੇ ਚਿਕਨ ਖਾਣਾ ਕੀਤਾ ਬੰਦ, ਮਾਹਰਾਂ ਨੇ ਦੱਸਿਆ ਸੁਝਾਅ

ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁੱਧਵਾਰ ਨੂੰ ਇਥੇ ਪੱਤਰਕਾਰਾਂ ਨੂੰ ਦੱਸਿਆ, “ਕੇਰਲ ਅਤੇ ਦੱਖਣੀ ਭਾਰਤ ਦੇ ਕੁਝ ਹੋਰ ਰਾਜਾਂ ਵਿੱਚ ਮੁਰਗੀ ਵਿੱਚ ਬਰਡ ਫਲੂ ਦੇ ਲੱਛਣ ਪਾਏ ਗਏ ਹਨ। ਇਸ ਲਈ ਅਸੀਂ ਫੈਸਲਾ ਕੀਤਾ ਹੈ ਕਿ ਇਨ੍ਹਾਂ ਰਾਜਾਂ ਤੋਂ ਭੇਜੇ ਗਏ ਮੁਰਗੇ-ਮੁਰਗੀਆਂ ਅਗਲੇ 10 ਦਿਨਾਂ ਲਈ ਮੱਧ ਪ੍ਰਦੇਸ਼ ਵਿੱਚ ਦਾਖਲ ਨਹੀਂ ਹੋ ਸਕਣਗੇ।”

ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ 'ਤੇ ਕੈਪਟਨ ਦਾ ਵੱਡਾ ਦਾਅਵਾ, ਕਿਸਾਨ ਅੰਦੋਲਨ ਨਾਲ ਨਹੀਂ ਕੋਈ ਸਬੰਧ

ਉਨ੍ਹਾਂ ਦੱਸਿਆ ਕਿ ਮੱਧ ਪ੍ਰਦੇਸ਼ ਦੇ ਸਰਹੱਦੀ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੂੰ ਮੁਰਗੀ ਦੀ ਇਸ ਅੰਤਰ-ਰਾਜੀ ਆਵਾਜਾਈ ’ਤੇ ਪਾਬੰਦੀ ਦੇ ਸੰਬੰਧ ਵਿੱਚ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ। ਧਿਆਨ ਯੋਗ ਹੈ ਕਿ ਬਰਡ ਫਲੂ ਦੇ H5N8 ਫਾਰਮ ਨੂੰ ਨਿਯੰਤਰਿਤ ਕਰਨ ਲਈ ਕੇਰਲਾ ਵਿੱਚ ਮੁਰਗੇ-ਮੁਰਗੀਆਂ ਅਤੇ ਬੱਤਖਾਂ ਦੀ ਹੱਤਿਆ ਪਹਿਲਾਂ ਹੀ ਸ਼ੁਰੂ ਹੋ ਗਈ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ