ਦੁਨੀਆ ਭਰ 'ਚ ਪ੍ਰਸਿੱਧ ਐਪ ਵਟਸਐਪ ਆਪਣੇ ਯੂਜ਼ਰਸ ਲਈ ਨਵੇਂ ਫ਼ੀਚਰ ਲੈ ਕੇ ਆਉਂਦਾ ਰਹਿੰਦਾ ਹੈ। ਇਸ ਸਾਲ ਐਪ ਵਿੱਚ ਬਹੁਤ ਸਾਰੇ ਫ਼ੀਚਰ ਆਉਣ ਵਾਲੇ ਹਨ। ਵਟਸਐਪ ਆਪਣੀ ਨਵੀਂ ਪ੍ਰਾਈਵੇਸੀ ਪੋਲਿਸੀ ਦੇ ਨਾਲ ਜਲਦ ਆ ਰਿਹਾ ਹੈ। ਜੇ ਯੂਜ਼ਰ ਇਸ ਪੋਲਿਸੀ ਨੂੰ ਸਵੀਕਾਰ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਐਪ ਨੂੰ ਡਿਲੀਟ ਕਰਨਾ ਪਏਗਾ। ਆਓ ਜਾਣਦੇ ਹਾਂ ਇਸ ਨਵੀਂ ਪ੍ਰਾਈਵੇਸੀ ਪੋਲਿਸੀ ਵਿੱਚ ਕੀ ਵਿਸ਼ੇਸ਼ ਹੈ।


WhatsApp  ਯੂਜ਼ਰਸ ਨੂੰ ਜਲਦੀ ਹੀ ਐਪ ਦੀ ਨਵੀਂ ਟਰਮ ਅਤੇ ਪ੍ਰਾਈਵੇਸੀ ਪੋਲਿਸੀ ਨੂੰ ਐਗਰੀ ਕਰਨਾ ਹੋਵੇਗਾ। ਇਹ ਮੰਨਿਆ ਜਾਂਦਾ ਹੈ ਕਿ ਜੇ ਤੁਸੀਂ ਇਸ ਪ੍ਰਾਈਵੇਸੀ ਪੋਲਿਸੀ ਨਾਲ ਐਗਰੀ ਨਹੀਂ ਹੋ ਤਾਂ ਤੁਸੀਂ ਵਟਸਐਪ ਦੀ ਵਰਤੋਂ ਨਹੀਂ ਕਰ ਸਕੋਗੇ। WABetaInfo ਦੇ ਅਨੁਸਾਰ ਵਟਸਐਪ 8 ਫਰਵਰੀ 2021 ਨੂੰ ਆਪਣੀਆਂ ਸਰਵਿਸਿਜ਼ ਦੀਆਂ ਸ਼ਰਤਾਂ ਨੂੰ ਅਪਡੇਟ ਕਰਨ ਜਾ ਰਿਹਾ ਹੈ। ਜੇ ਵਟਸਐਪ ਯੂਜ਼ਰਸ ਇਸ ਨਾਲ ਸਹਿਮਤ ਨਹੀਂ ਹਨ ਤਾਂ ਉਹ ਵਟਸਐਪ ਦੀ ਵਰਤੋਂ ਨਹੀਂ ਕਰ ਸਕਣਗੇ।

ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ 'ਤੇ ਕੈਪਟਨ ਦਾ ਵੱਡਾ ਦਾਅਵਾ, ਕਿਸਾਨ ਅੰਦੋਲਨ ਨਾਲ ਨਹੀਂ ਕੋਈ ਸਬੰਧ

ਨਵੀਂ ਵਟਸਐਪ ਪੋਲਿਸੀ ਵਿੱਚ ਯੂਜ਼ਰ ਨੂੰ ਦਿੱਤੇ ਜਾ ਰਹੇ ਲਾਇਸੈਂਸ, ਦੱਸਦੇ ਹਨ ਕਿ ਸਾਡੀਆਂ ਸੇਵਾਵਾਂ ਨੂੰ ਸੰਚਾਲਿਤ ਕਰਨ ਲਈ, ਤੁਸੀਂ ਵਟਸਐਪ ਨੂੰ, ਜੋ ਕੰਟੇਂਟ ਅਪਲੋਡ, ਸਬਮਿਟ, ਸਟੋਰ, ਭੇਜਦੇ ਹੋ, ਜਾਂ ਪ੍ਰਾਪਤ ਕਰਦੇ ਹੋ, ਉਨ੍ਹਾਂ ਨੂੰ ਯੂਜ਼, ਰੀਪ੍ਰੈਡੀਊਜ਼, ਡਿਸਟ੍ਰੀਬਿਊਟ, ਤੇ ਡਿਸਪਲੇ ਲਈ ਦੁਨੀਆ ਭਰ 'ਚ, ਨਾਨ-ਐਕਸਕਲਿਊਸਿਵ, ਰਾਇਲਟੀ ਫ੍ਰੀ, ਸਬਲੀਸੇਂਸੇਬਲ ਅਤੇ ਟ੍ਰਾਂਸਫਰੇਬਲ ਲਾਇਸੈਂਸ ਦਿੱਤਾ ਜਾਂਦਾ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ