ਮੁਜ਼ੱਫਰਪੁਰ: ਬਿਹਾਰ ਦੇ ਮਿਠਨਪੁਰਾ ਥਾਣਾ ਖੇਤਰ 'ਚ ਇੱਕ ਵਿਅਕਤੀ ਦਾ ਹੱਥ ਵਿੱਚ ਰਾਈਫਲ ਫੜ੍ਹ ਬੱਚਿਆਂ ਨੂੰ ਪੜ੍ਹਾਉਣ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇੱਕ ਨੌਜਵਾਨ ਬੱਚਿਆਂ ਨੂੰ ਬਹੁਤ ਕੁਝ ਪੜ੍ਹਨ ਦੀ ਸਲਾਹ ਦੇ ਰਿਹਾ ਹੈ ਤੇ ਨਾਲ ਹੀ ਬੱਚਿਆਂ ਨੂੰ ਭਰੋਸਾ ਦਿਵਾ ਰਿਹਾ ਹੈ ਕਿ ਜੋ ਜ਼ਿਆਦਾ ਪੜ੍ਹੇਗਾ ਉਸ ਨੂੰ ਪੈਸੇ ਦਿੱਤੇ ਜਾਣਗੇ।

ਇਸ ਦੌਰਾਨ ਇਹ ਨੌਜਵਾਨ ਦੱਸਦਾ ਹੈ ਕਿ ਅਸੀਂ ਮੁਜ਼ੱਫਰਪੁਰ ਦੇ ਮਿਠਾਨਪੁਰਾ ਚੌਰੀ ਵਿੱਚ ਹਾਂ, ਵੀਡੀਓ ਵਿੱਚ ਕੁਝ ਬੱਚੇ ਪੈਸੇ ਨਾ ਮਿਲਣ ਦੀ ਗੱਲ ਕਰਦੇ ਹਨ। ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਪੁਲਿਸ ਵਿਭਾਗ ਹਰਕਤ ਵਿੱਚ ਆਇਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੇ ਸਬੰਧ ਵਿੱਚ ਸ਼ਹਿਰ ਦੇ ਡੀਐਸਪੀ ਰਾਮਨਰੇਸ਼ ਪਾਸਵਾਨ ਨੇ ਕਿਹਾ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ।

ਡੀਐਸਪੀ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਲਈ ਮਿਠਾਨਪੁਰਾ ਥਾਣੇ ਬੁਲਾਇਆ ਗਿਆ ਹੈ। ਜਿਵੇਂ ਹੀ ਵੀਡੀਓ ਦੀ ਸੱਚਾਈ ਦੀ ਜਾਂਚ ਦੀ ਪੁਸ਼ਟੀ ਹੁੰਦੀ ਹੈ, ਦੋਸ਼ੀ ਵਿਅਕਤੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।