ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤਣ ਵਾਲੇ ਜੋਅ ਬਾਇਡੇਨ ਨੇ ਪਹਿਲਾਂ ਹੀ ਭਾਰਤੀ ਮੂਲ ਦੇ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਚੁਣ ਲਿਆ ਸੀ। ਹੁਣ ਜੋਅ ਬਾਇਡੇਨ ਨੇ ਆਪਣੀ ਟ੍ਰਾਂਜ਼ੀਸ਼ਨ ਟੀਮ ਵਿੱਚ ਭਾਰਤੀ ਮੂਲ ਦੇ 20 ਵਿਅਕਤੀਆਂ ਨੂੰ ਸ਼ਾਮਲ ਕੀਤਾ ਹੈ; ਜਿਨ੍ਹਾਂ ਵਿੱਚੋਂ 3 ਪ੍ਰਵਾਸੀ ਭਾਰਤੀਆਂ ਨੂੰ ਆਪਣੀ ਰੀਵਿਊ ਟੀਮ ਦਾ ਲੀਡਰ ਬਣਾਇਆ ਹੈ।

ਜੋਅ ਬਾਇਡੇਨ ਦਾ ਟੀਮ ਵਿੱਚ ਸ਼ਾਮਲ ਹੋਏ 20 ਪ੍ਰਵਾਸੀ ਭਾਰਤੀ ਅਮਰੀਕਾ ’ਚ ਸੱਤਾ ਪਰਿਵਰਤਨ ਸਮੇਂ ਕਾਫ਼ੀ ਅਹਿਮ ਭੂਮਿਕਾ ਨਿਭਾਉਣ ਵਾਲੇ ਹਨ। ਦਰਅਸਲ, ਅਮਰੀਕਾ ’ਚ ਬਣਨ ਵਾਲਾ ਨਵਾਂ ਰਾਸ਼ਟਰਪਤੀ ਆਪਣੀ ਇੱਕ ਨਵੀਂ ਰੀਵਿਊ ਟੀਮ ਬਣਾਉਂਦਾ ਹੈ, ਜਿਸ ਵਿੱਚ ਉਹ ਚੋਣ ਜਿੱਤਣ ਤੋਂ ਬਾਅਦ 20 ਜਨਵਰੀ ਨੂੰ ਚੁੱਕੀ ਜਾਣ ਵਾਲੀ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਤੋਂ ਬਾਅਦ ਆਪਣੇ ਕਾਰਜਭਾਰ ਸੰਭਾਲ ਸਕੇ।

ਭਾਜਪਾ ਪ੍ਰਧਾਨ 'ਤੇ ਜਾਨਲੇਵਾ ਹਮਲਾ, ਕਾਰ 'ਤੇ ਪਥਰਾਅ

ਜੋਅ ਬਾਇਡੇਨ ਦੀ ਇਸ ਅਹਿਮ ਟੀਮ ਵਿੱਚ ਅਤਮਨ ਤ੍ਰਿਵੇਦੀ, ਅਨੀਸ਼ ਚੋਪੜਾ, ਅਰੁਣ ਵੈਂਕਟਰਮਨ, ਕਿਰਨ ਆਹੂਜਾ, ਰਾਜ ਨਾਇਕ, ਸ਼ੀਤਲ ਸ਼ਾਹ ਜਿਹੇ ਭਾਰਤੀ ਮੂਲ ਦੇ 20 ਵਿਅਕਤੀ ਸ਼ਾਮਲ ਹਨ।

ਜੋਅ ਬਾਇਡੇਨ ਦੀ ਟੀਮ ਵਿੱਚ ਸ਼ਾਮਲ ਹੋਣ ਵਾਲੇ ਰਾਹੁਲ ਗੁਪਤਾ ਨੂੰ ਆਫ਼ਿਸ ਆਫ਼ ਨੈਸ਼ਨਲ ਡ੍ਰੱਗ ਕੰਟਰੋਲ ਪਾਲਿਸੀ ਦਾ ਲੀਡਰ ਬਣਾਇਆ ਗਿਆ ਹੈ। ਉੱਧਰ ਰਾਜ ਡੇਅ ਨੂੰ ਨਿਆਂ ਵਿਭਾਗ, ਸੀਮਾ ਨੰਦਾ ਨੂੰ ਕਿਰਤ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅਮਰੀਕਾ ’ਚ ਰਹਿਣ ਵਾਲੇ ਭਾਰਤੀਆਂ ਨੂੰ ਆਮ ਤੌਰ ਉੱਤੇ ਡੈਮੋਕ੍ਰੈਟਿਕ ਪਾਰਟੀ ਦੇ ਵੋਟਰ ਮੰਨਿਆ ਜਾਂਦਾ ਰਿਹਾ ਹੈ। ਅਮਰੀਕਾ ਵਿੱਚ ਭਾਰਤੀ ਮੂਲ ਦੇ 24 ਵਿਅਕਤੀਆਂ ਨੇ ਜੋਅ ਬਾਇਡੇਨ ਤੇ ਕਮਲਾ ਹੈਰਿਸ ਨੂੰ ਚੋਣ ਪ੍ਰਚਾਰ ਲਈ 18 ਕਰੋੜ ਰੁਪਏ ਦੇ ਚੰਦੇ ਦੀ ਮਦਦ ਕੀਤੀ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ