ਉਨਾਓ: ਜ਼ਿਲ੍ਹੇ ਦੇ ਮੌਰਾਂਵਾ ਥਾਣਾ ਖੇਤਰ ਦੇ ਭਵਾਨੀਗੰਜ ਵਿੱਚ ਦੁੱਧ ਦੀ ਡੇਅਰੀ ਦਾ ਕੰਮ ਕਰਨ ਵਾਲੇ ਨੌਜਵਾਨ 'ਤੇ ਮੰਗਲਵਾਰ ਤੜਕੇ ਇੱਕ ਔਰਤ ਨੇ ਤੇਜ਼ਾਬ ਪਾ ਦਿੱਤਾ। ਪੁਲਿਸ ਸੁਪਰਡੈਂਟ ਵਿਕਰਾਂਤ ਵੀਰ ਨੇ ਦੱਸਿਆ ਕਿ ਇਹ ਘਟਨਾ ਕਰੀਬ ਤਿੰਨ ਵਜੇ ਦੀ ਹੈ। ਸੂਚਨਾ 'ਤੇ ਡਾਇਲ 112 ਪੁਲਿਸ ਪਹੁੰਚੀ, ਪਰਿਵਾਰ ਦੀ ਮਦਦ ਨਾਲ ਜ਼ਖਮੀ ਨੂੰ ਲਖਨਊ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ।
ਪੁਲਿਸ ਅਨੁਸਾਰ ਦੋਵੇਂ ਇੱਕ ਦੂਜੇ ਨੂੰ ਜਾਣਦੇ ਸੀ, ਗੁਆਂਢੀ ਸੀ ਤੇ ਦੋਵੇਂ ਆਪਸ 'ਚ ਗੱਲਬਾਤ ਕਰਦੇ ਸੀ। ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਸਵੇਰੇ 112 'ਤੇ ਸੂਚਨਾ ਮਿਲੀ ਕਿ ਮੁਟਿਆਰ ਨੇ ਇੱਕ ਲੜਕੇ 'ਤੇ ਤੇਜ਼ਾਬ ਪਾ ਦਿੱਤਾ। ਸੂਚਨਾ ਮਿਲਣ 'ਤੇ ਸਥਾਨਕ ਇੰਚਾਰਜ ਇੰਸਪੈਕਟਰ ਮੌਕੇ 'ਤੇ ਪਹੁੰਚੇ, ਫੀਲਡ ਅਧਿਕਾਰੀ ਵੀ ਮੌਕੇ 'ਤੇ ਗਏ ਤੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ।
ਉਸ ਨੇ ਦੱਸਿਆ ਕਿ ਡੇਅਰੀ ਦੇ ਬਿਲਕੁਲ ਸਾਹਮਣੇ ਤਾਈਬਾ ਵੱਲੋਂ ਰੋਹਿਤ ਤੋਂ ਪਿੱਛੋਂ ਐਸਿਡ ਪਾਇਆ ਗਿਆ ਸੀ। ਉਸ ਨੇ ਦੱਸਿਆ ਕਿ ਰੋਹਿਤ ਤੇ ਤਾਈਬਾ ਇੱਕ-ਦੂਜੇ ਨੂੰ ਜਾਣਦੇ ਹਨ ਤੇ ਪਿਛਲੇ ਕਈ ਮਹੀਨਿਆਂ ਤੋਂ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਨ। ਵੀਰ ਨੇ ਦੱਸਿਆ ਕਿ ਜ਼ਖਮੀਆਂ ਨੂੰ ਇਲਾਜ ਲਈ ਲਖਨਉ ਦੇ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀ ਔਰਤ ਤੋਂ ਪੁਲਿਸ ਹਿਰਾਸਤ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੁਣ ਉਨਾਓ 'ਚ ਲੜਕੀ ਨੇ ਨੌਜਵਾਨ 'ਤੇ ਸੁੱਟਿਆ ਤੇਜ਼ਾਬ
ਏਬੀਪੀ ਸਾਂਝਾ
Updated at:
28 Jan 2020 05:23 PM (IST)
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਤੜਕੇ ਕਰੀਬ ਤਿੰਨ ਵਜੇ ਦੱਸੀ ਜਾ ਰਹੀ ਹੈ। ਸੂਚਨਾ ਮਿਲਣ 'ਤੇ ਪੁਲਿਸ ਪਹੁੰਚੀ, ਪਰਿਵਾਰ ਦੀ ਮਦਦ ਨਾਲ ਜ਼ਖਮੀਆਂ ਨੂੰ ਲਖਨਉ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
- - - - - - - - - Advertisement - - - - - - - - -