ਅੰਮ੍ਰਿਤਸਰ: ਗਣਤੰਤਰ ਦਿਹਾੜੇ ਨੂੰ ਲੈ ਕੇ ਪੂਰੇ ਦੇਸ਼ 'ਚ ਤਿਆਰੀਆਂ ਪੂਰੇ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ। ਦੇਸ਼ਵਾਸੀਆਂ ਨੂੰ ਇਸ ਦਿਨ ਦੀ ਖਾਸ ਮਹੱਤਤਾ ਹੈ ਜਿਸ ਦਾ ਜੋਸ਼ 26 ਜਨਵਰੀ ਦੀ ਪਰੇਡ 'ਚ ਵੇਖਣ ਨੂੰ ਮਿਲਦਾ ਹੈ। ਅੰਮ੍ਰਿਤਸਰ ਦੇ ਗਾਂਧੀ ਗ੍ਰਾਉਂਡ 'ਚ 26 ਜਨਵਰੀ ਨੂੰ ਤਿਰੰਗਾ ਲਹਿਰਾਇਆ ਜਾਵੇਗਾ, ਜਿਸ ਨੂੰ ਲੇ ਕੇ ਤਿਆਰੀਆਂ ਮੁਕਮਲ ਕਰ ਲਈਆਂ ਗਈਆਂ ਹਨ।
ਇਸ ਬਾਰੇ ਅੰਮ੍ਰਿਤਸਰ ਦੇ ਡੀਸੀ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਕਊਰਟੀ ਦੇ ਪੁੱਖਤਾ ਪ੍ਰਬੰਧ ਕਰ ਲਏ ਗਏ ਹਨ ਅਤੇ ਚੌਕਸੀ ਵਰਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਮੌਕੇ ਸਕੂਲੀ ਬੱਚੇ ਖਾਸ ਪ੍ਰੋਗ੍ਰਾਮ ਪੇਸ਼ ਕਰਨਗੇ।
26 ਜਨਵਰੀ ਦੇ ਮੌਕੇ ਨੂੰ ਧਿਆਨ 'ਚ ਰੱਖਦੇ ਹੋਏ ਪੁਲਿਸ ਕਮੀਸ਼ਨਰ ਨੇ ਦੱਸਿਆ ਕਿ ਇਸ ਦਿਹਾੜੇ ਮੌਕੇ 2000 ਪੁਲਿਸ ਕਰਮੀਆਂ ਨੂੰ ਤਾਇਨਾਤ ਕੀਤਾ ਜਾਵੇਗਾ। ਇਨ੍ਹਾਂ ਦੀ ਕਮਾਨ ਡੀਸੀਪੀ ਲਾਅ ਐਂਡ ਆਰਡਰ ਸੰਭਾਲਣਗੇ ਅਤੇ ਇਸ ਖਾਸ ਦਿਨ ਦੇ ਮੱਦੇਨਜ਼ਰ ਸ਼ਹਿਰ ਦੀ ਸੁਰੱਖਿਆ 'ਚ ਵਾਧਾ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਇਸ ਗਣਤੰਤਰ ਦਿਵਸ ਕਰਕੇ ਅੰਮ੍ਰਿਤਸਰ ਦੇ ਏਅਰਪੋਰਟ ਅਤੇ ਰੇਲਵੇ ਸਟੇਸ਼ਨ 'ਤੇ ਵੀ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ 'ਚ ਸੀਆਈਐਸਐਫ ਵੱਲੋਂ ਸਕੂਆਡ ਡੌਗ ਦੀ ਮਦਦ ਨਾਲ ਯਾਤਰੀਆਂ ਅਤੇ ਉਨ੍ਹਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਗਣਤੰਤਰ ਦਿਹਾੜੇ 'ਤੇ 2000 ਪੁਲਿਸ ਕਰਮੀ ਸ਼ਹਿਰ ਦੀ ਸੁੱਰਖਿਆ 'ਚ ਹੋਣਗੇ ਤਾਇਨਾਤ
ਏਬੀਪੀ ਸਾਂਝਾ
Updated at:
24 Jan 2020 05:37 PM (IST)
ਗਣਤੰਤਰ ਦਿਹਾੜੇ ਨੂੰ ਲੈ ਕੇ ਪੂਰੇ ਦੇਸ਼ 'ਚ ਤਿਆਰੀਆਂ ਪੂਰੇ ਜ਼ੋਰਾਂ 'ਤੇ ਕੀਤੀਆਂ ਜਾ ਰਹੀਆਂ ਹਨ। ਦੇਸ਼ਵਾਸੀਆਂ ਨੂੰ ਇਸ ਦਿਨ ਦੀ ਖਾਸ ਮਹੱਤਤਾ ਹੈ ਜਿਸ ਦਾ ਜੋਸ਼ 26 ਜਨਵਰੀ ਦੀ ਪਰੇਡ 'ਚ ਵੇਖਣ ਨੂੰ ਮਿਲਦਾ ਹੈ।
- - - - - - - - - Advertisement - - - - - - - - -