ਬੰਗਲੁਰੂ: ਭਾਰਤੀ ਪੁਲਾੜ ਰਿਸਰਚ ਸੰਗਠਨ ਮੁਖੀ ਕੇ. ਸਿਵਨ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਸਰਕਾਰ ਨੇ ਚੰਦਰਯਾਨ-3 ਪ੍ਰੋਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ‘ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੂਜੇ ਸਪੇਸ ਪੋਰਟ ਨਿਰਮਾਣ ਲਈ ਜ਼ਮੀਨ ਅਧਿਗ੍ਰਹਿਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਇਹ ਪੋਰਟ ਤਮਿਲਨਾਡੂ ਦੇ ਤੁਤੁਕੁੜੀ ‘ਚ ਬਣੇਗਾ।
ਇਸਰੋ ਮੁਖੀ ਨੇ ਦੱਸਿਆ, “ਅਸੀਂ ਚੰਦਰਯਾਨ-2 ਮਿਸ਼ਨ ਦੌਰਾਨ ਬਿਹਤਰ ਕੋਸ਼ਿਸ਼ ਕੀਤੀ ਸੀ, ਪਰ ਉਸ ਨੂੰ ਚੰਨ ਦੀ ਸਤਿਹ ‘ਤੇ ਨਹੀਂ ਉਤਾਰ ਸਕੇ ਸੀ। ਜਦਕਿ ਇਸ ਦਾ ਆਰਬਿਟਰ ਬਿਹਤਰ ਤਰੀਕੇ ਨਾਲ ਕੰਮ ਕਰ ਰਿਹਾ ਹੈ ਜੋ ਸੱਤ ਸਾਲ ਤਕ ਡੇਟਾ ਉਪਲੱਬਧ ਕਰਾਵੇਗਾ।
ਉਨ੍ਹਾਂ ਦੱਸਿਆ ਕਿ ਗਗਨਯਾਨ ਮਿਸ਼ਨ ਲਈ ਚਾਰ ਲੋਕਾਂ ਨੂੰ ਚੁਣਿਆ ਗਿਆ ਹੈ। ਸਾਰੇ ਪੁਲਾੜ ਯਾਤਰੀਆਂ ਦਾ ਪ੍ਰੀਖਣ ਇਸ ਮਹੀਨੇ ਦੇ ਤੀਜੇ ਹਫਤੇ ਤੋਂ ਸ਼ੁਰੂ ਹੋਵੇਗਾ। ਗਗਨਯਾਨ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਸਾਡੀ 25 ਤੋਂ ਜ਼ਿਆਦਾ ਮਿਸ਼ਨ ਲਾਂਚ ਕਰਨ ਦੀ ਕੋਸ਼ਿਸ਼ ਹੈ।
ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਸੰਸਦ ਦੇ ਸਰਦ ਰੁੱਤ ਇਜਲਾਸ ‘ਚ ਕਿਹਾ ਸੀ ਕਿ ਭਾਰਤ 2020 ‘ਚ ਚੰਦਰਯਾਨ-3 ਲਾਂਚ ਕਰੇਗਾ ਜਿਸ ਦੀ ਲਾਗਤ ਚੰਦਰਯਾਨ-2 ਤੋਂ ਘੱਟ ਹੋਵੇਗੀ।