ਸ੍ਰੀਨਗਰ: ਪੰਜ ਮਹੀਨਿਆਂ ਤੋਂ ਵੱਧ ਸਮੇਂ ਲਈ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਤੋਂ ਕਸ਼ਮੀਰ ਵਾਦੀ ਵਿਚ ਪ੍ਰੀਪੇਡ ਦੇ ਨਾਲ ਨਾਲ ਪ੍ਰੀਪੇਡ ਫੋਨ 'ਤੇ 2 ਜੀ ਮੋਬਾਈਲ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧ ‘ਚ ਇੱਕ ਅਧਿਕਾਰਤ ਆਦੇਸ਼ ਜਾਰੀ ਕੀਤਾ ਗਿਆ ਹੈ। ਹਾਲਾਂਕਿ, ਜੰਮੂ-ਕਸ਼ਮੀਰ ਪ੍ਰਸ਼ਾਸਨ ਦੁਆਰਾ ਮਨਜ਼ੂਰ 301 ਵੈਬਸਾਈਟਾਂ ਤੱਕ ਹੀ ਲੋਕ ਪਹੁੰਚ ਸਕਣਗੇ।
ਜੰਮੂ ਕਸ਼ਮੀਰ ਪ੍ਰਸ਼ਾਸਨ ਦੇ ਗ੍ਰਹਿ ਵਿਭਾਗ ਦੀ ਇੱਕ ਨੋਟੀਫਿਕੇਸ਼ਨ ਮੁਤਾਬਕ ਮੋਬਾਈਲ ਫੋਨਾਂ 'ਤੇ 2 ਜੀ ਸਪੀਡ ਵਾਲੀ ਇੰਟਰਨੈਟ ਦੀ ਸਹੂਲਤ 25 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਘਾਟੀ ਦੇ ਲੋਕਾਂ ਕੋਲ ਸੋਸ਼ਲ ਮੀਡੀਆ ਸਾਈਟਾਂ ਦੀ ਪਹੁੰਚ ਨਹੀਂ ਹੋਵੇਗੀ ਅਤੇ ਉਨ੍ਹਾਂ ਕੋਲ ਸਿਰਫ ਨਿਸ਼ਚਤ ਵੈਬਸਾਈਟਾਂ ਤੱਕ ਪਹੁੰਚ ਹੋਵੇਗੀ। ਇਹ ਸਹੂਲਤ ਪੋਸਟਪੇਡ ਅਤੇ ਪ੍ਰੀਪੇਡ ਸਿਮ ਕਾਰਡਾਂ 'ਤੇ ਉਪਲਬਧ ਹੋਵੇਗੀ।
ਇਸ ਤੋਂ ਪਹਿਲਾਂ ਘਾਟੀ 'ਚ ਪ੍ਰੀਪੇਡ ਮੋਬਾਈਲ ਸੇਵਾ ਨੂੰ ਬਹਾਲ ਕਰਨ ਅਤੇ ਜੰਮੂ ਸੈਕਸ਼ਨ 'ਚ 2 ਜੀ ਮੋਬਾਈਲ ਡਾਟਾ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜੰਮੂ ਦੇ ਦਸ ਜ਼ਿਲ੍ਹਿਆਂ ਅਤੇ ਕਸ਼ਮੀਰ ਦੇ ਦੋ ਜ਼ਿਲ੍ਹਿਆਂ (ਕੁਪਵਾੜਾ ਅਤੇ ਬਾਂਦੀਪੋਰਾ) 'ਚ ਪਹਿਲਾਂ ਹੀ 2ਜੀ ਇੰਟਰਨੈਟ ਸੇਵਾ ਦਿੱਤੀ ਜਾ ਰਹੀ ਹੈ। ਜੰਮੂ-ਕਸ਼ਮੀਰ ਦੀ ਵਿਸ਼ੇਸ਼ ਸਥਿਤੀ ਨੂੰ ਖ਼ਤਮ ਕਰਨ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਵੰਡਣ ਦੇ ਫੈਸਲੇ ਨਾਲ 5 ਅਗਸਤ ਨੂੰ ਵਾਦੀ 'ਚ ਇੰਟਰਨੈਟ ਅਤੇ ਮੋਬਾਈਲ ਸੇਵਾਵਾਂ ਨੂੰ ਰੋਕ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਹਾਲ ਹੀ 'ਚ ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ 'ਚ ਪਾਬੰਦੀਆਂ ਅਤੇ ਨੇਤਾਵਾਂ ਦੀ ਨਜ਼ਰਬੰਦੀ ਲਈ ਦਿੱਤੀ ਗਈ ਪਟੀਸ਼ਨ ‘ਤੇ ਸੁਣਵਾਈ ਕੀਤੀ ਸੀ। ਅਦਾਲਤ ਨੇ ਕੇਂਦਰ ਸਰਕਾਰ ਨੂੰ ਇੱਕ ਹਫਤੇ 'ਚ ਸਾਰੀਆਂ ਪਾਬੰਦੀਆਂ ਦੀ ਸਮੀਖਿਆ ਕਰਨ ਦੇ ਹੁਕਮ ਦਿੱਤੇ ਸੀ।
ਜੰਮੂ ਕਸ਼ਮੀਰ ‘ਚ 2 ਜੀ ਇੰਟਰਨੈਟ ਸੇਵਾਵਾਂ ਬਹਾਲ, ਸੋਸ਼ਲ ਸਾਈਟਾਂ ‘ਤੇ ਰਹੇਗੀ ਪਾਬੰਦੀ
ਏਬੀਪੀ ਸਾਂਝਾ
Updated at:
25 Jan 2020 01:30 PM (IST)
ਪੰਜ ਮਹੀਨਿਆਂ ਤੋਂ ਵੱਧ ਸਮੇਂ ਲਈ ਬੰਦ ਰਹਿਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਤੋਂ ਕਸ਼ਮੀਰ ਘਾਟੀ ‘ਚ ਪੋਸਟਪੇਡ ਦੇ ਨਾਲ ਪ੍ਰੀਪੇਡ ਫੋਨਾਂ ‘ਤੇ 2 ਜੀ ਮੋਬਾਈਲ ਇੰਟਰਨੈਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ।
- - - - - - - - - Advertisement - - - - - - - - -