ਜੰਮੂ-ਕਸ਼ਮੀਰ: ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ 'ਚ ਸੈਨਾ ਅਤੇ ਅੱਤਵਾਦੀਆਂ 'ਚ ਮੁਕਾਬਲਾ ਹੋਇਆ। ਸੈਨਾ ਦੇ ਜਵਾਨਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਹੈ। ਜਾਣਕਾਰੀ ਮੁਤਾਬਕ ਦੋਵਾਂ ਪਾਸਿਓ ਫਾਈਰਿੰਗ ਹੋ ਰਹੀ ਹੈ। ਸੈਨਾ ਨੇ ਨੇੜਲੇ ਇਲਾਕਿਆਂ 'ਚ ਨਾਕੇਬੰਦੀ ਕਰ ਪੂਰੇ ਇਲਾਕੇ ਨੂੰ ਘੇਰ ਲਿਆ ਹੈ।
ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮਿਲੀ ਸੂਚਨਾ ਸੇ ਆਧਾਰ 'ਤੇ ਸੁਰੱਖਿਆਬਲਾਂ ਨੇ ਸਵੇਰੇ ਦੱਖਣੀ ਕਸ਼ਮੀਰ ਜ਼ਿਲ੍ਹੇ ਦੇ ਤਰਾਲ 'ਚ ਹਰੀ-ਪਾਰੀ ਇਲਾਕੇ 'ਚ ਘੇਰਬੰਦੀ ਕੀਤੀ ਅਤੇ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਜਦੋਂ ਸੁਰੱਖਿਆਬਲ ਇਲਾਕੇ 'ਚ ਸਰਚ ਆਪ੍ਰੇਸ਼ਨ ਚਲਾ ਰਹੇ ਸੀ ਤਾਂ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਮੁੱਠਭੇੜ ਸ਼ੁਰੂ ਹੋ ਗਈ।
ਇਸ ਤੋਂ ਪਹਿਲਾਂ ਖਿਰਯੂ 'ਚ ਸੁਰੱਖਿਆਬਲਾਂ ਨੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ ਸੀ। ਜੰਮੂ-ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਘਾਟੀ 'ਚ ਅੱਤਵਾਦੀਆਂ ਖਿਲਾਫ ਅਪ੍ਰੇਸ਼ਨ ਤੇਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਣਤੰਤਰ ਦਿਹਾੜਾ ਨੂੰ ਲੈ ਕੇ ਘਾਟੀ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰੀਤੇ ਜਾ ਚੁੱਕੇ ਹਨ।
ਸ਼੍ਰੀਨਗਰ 'ਚ ਨਿਗਰਾਨੀ ਲਈ ਪੁਲਿਸ ਵੱਲੋਂ ਗਰੋਨ ਦਾ ਇਸਤੇਮਾਲ ਕਰ ਨਿਗਰਾਨੀ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਗਣਤੰਤਰ ਦਿਵਮ ਮੌਕੇ ਪਾਕਿਸਤਾਨ ਜੰਮੂ-ਕਸ਼ਮੀਰ 'ਚ ਦਹਿਸ਼ਤਗਰਦ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਕਰਨ ਲਈ ਸਰਹੱਦ 'ਤੇ ਘੁਸਪੈਠ ਕਰਨ ਦੀ ਫ਼ਿਰਾਕ 'ਚ ਹਨ। ਪਾਕਿ ਦੀ ਇਸ ਨਾਪਾਕ ਹਰਕਤ ਨੂੰ ਨਾਕਾਮ ਕਰਨ ਲਈ ਸਰਹੱਦ 'ਤੇ ਸੁਰੱਖਿਆਬਲਾਂ ਵੱਲੋਂ 'ਆਪ੍ਰੇਸ਼ਨ ਸਰਦ ਹਵਾਵਾਂ' ਚਲਾਇਆ ਗਿਆ ਹੈ।
ਪੁਲਵਾਮਾ 'ਚ ਅੱਤਵਾਦੀਆਂ ਅਤੇ ਸੁਰੱਖਿਆਬਲਾਂ 'ਚ ਮੁੱਠਭੇੜ ਦੌਰਾਨ ਅੱਤਵਾਦੀਆਂ ਨੂੰ ਪਾਇਆ ਘੇਰਾ
ਏਬੀਪੀ ਸਾਂਝਾ
Updated at:
25 Jan 2020 11:16 AM (IST)
ਇਸ ਤੋਂ ਪਹਿਲਾਂ ਪੁਲਵਾਮਾ ਜ਼ਿਲ੍ਹੇ 'ਚ ਖਿਰਯੂ ਇਲਾਕੇ 'ਚ ਸੁਰੱਖਿਆਬਲਾਂ ਅਤੇ ਅੱਤਵਾਦੀਆਂ 'ਚ ਮੁੱਠਭੇੜ 'ਚ ਇੱਕ ਅੱਤਵਾਦੀ ਨੂੰ ਮਰਿਆ ਗਿਆ ਸੀ।
- - - - - - - - - Advertisement - - - - - - - - -