ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ 'ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ...ਨੂੰ' ਨਾਅਰਾ ਲੱਗਣ ਦੇ ਆਰੋਪ 'ਚ ਬੀਜੇਪੀ ਦੇ ਤਿੰਨ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਕੱਲ੍ਹ ਕੋਲਕਾਤਾ ਦੇ ਸ਼ਹੀਦ ਮੀਨਾਰ ਮੈਦਾਨ 'ਚ ਆਯੋਜਿਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ 'ਚ ਜਾਂਦੇ ਹੋਏ ਬੀਜੇਪੀ ਦੇ ਵਰਕਰਾਂ ਦੇ ਇੱਕ ਸਮੂਹ ਨੇ ਪਾਰਟੀ ਦਾ ਝੰਡਾ ਲਹਿਰਾਉਂਦੇ ਹੋਏ ਇਹ ਨਾਅਰੇਬਾਜ਼ੀ ਕੀਤੀ ਸੀ। ਕਾਂਗਰਸ ਨੇ ਇਹ ਨਾਅਰੇ ਲਾਉਣ ਲਈ ਬੀਜੇਪੀ ਦਾ ਸਖ਼ਤ ਵਿਰੋਧ ਕੀਤਾ ਹੈ।
ਨਾਲ ਹੀ ਉਨ੍ਹਾਂ ਮਮਤਾ ਸਰਕਾਰ ਤੋਂ ਨਾਅਰੇ ਲਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦਸ ਦਈਏ ਕਿ ਦਿੱਲੀ 'ਚ ਵਿਧਾਨ ਸਭਾ ਚੋਣਾਂ ਦੌਰਾਨ ਇਸ ਭੜਕਾਊ ਨਾਅਰੇ ਦਾ ਇਸਤੇਮਾਲ ਕੇਂਦਰੀ ਮੰਤਰੀ ਤੇ ਬਜੇਪੀ ਆਗੂ ਅਨੁਰਾਗ ਠਾਕੁਰ ਨੇ 27 ਜਨਵਰੀ ਨੂੰ ਦਿੱਲੀ 'ਚ ਹੋਏ ਇੱਕ ਇਕੱਠ ਦੌਰਾਨ ਕੀਤਾ ਸੀ।
'ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ... ਨੂੰ' ਨਾਅਰੇ ਲੱਗੇ ਅਮਿਤ ਸ਼ਾਹ ਦੀ ਰੈਲੀ 'ਚ, ਬੀਜੇਪੀ ਦੇ 3 ਵਰਕਰ ਗ੍ਰਿਫਤਾਰ
ਏਬੀਪੀ ਸਾਂਝਾ
Updated at:
02 Mar 2020 11:03 AM (IST)
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦੌਰਾਨ 'ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ...ਨੂੰ' ਨਾਅਰਾ ਲੱਗਣ ਦੇ ਆਰੋਪ 'ਚ ਬੀਜੇਪੀ ਦੇ ਤਿੰਨ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
- - - - - - - - - Advertisement - - - - - - - - -