ਮਨੀਪੁਰ ਦੇ ਚੰਦੇਲ 'ਚ ਮਿਆਂਮਾਰ ਦੀ ਸਰਹੱਦ ਨੇੜੇ ਅਸਾਮ ਰਾਈਫਲਜ਼ ਦੇ ਜਵਾਨਾਂ 'ਤੇ ਵੱਡਾ ਹਮਲਾ ਹੋਇਆ ਹੈ। ਇਸ ਹਮਲੇ 'ਚ ਤਿੰਨ ਜਵਾਨ ਮਾਰੇ ਗਏ ਤੇ ਪੰਜ ਜਵਾਨ ਜ਼ਖਮੀ ਹੋ ਗਏ।


ਪਹਿਲਾਂ ਆਈਈਡੀ ਬਲਾਸਟ ਕੀਤਾ ਗਿਆ ਤੇ ਫਿਰ ਜਵਾਨਾਂ 'ਤੇ ਫਾਇਰਿੰਗ ਕੀਤੀ ਗਈ। ਇਹ ਸੈਨਿਕ ਮਿਆਂਮਾਰ ਦੀ ਸਰਹੱਦ 'ਤੇ ਗਸ਼ਤ ਕਰਨ ਗਏ ਸੀ। 15 ਜਵਾਨ ਰਾਤ ਨੂੰ ਗਸ਼ਤ ਕਰ ਕੇ ਸਵੇਰੇ ਵਾਪਸ ਆ ਰਹੇ ਸੀ, ਉਸੇ ਸਮੇਂ ਸਰਹੱਦ ਪਾਰ ਆਈਈਡੀ ਬਲਾਸਟ ਕੀਤਾ ਗਿਆ।

ਨੀਰੂ ਬਾਜਵਾ ਦੀ ਅਪੀਲ ਸੁਣ, ਹੁਣ ਮਦਦ ਲਈ ਅੱਗੇ ਆਏ ਕਪਿਲ ਸ਼ਰਮਾ

ਜਦੋਂ ਜਵਾਨਾਂ ਨੇ ਜਵਾਬੀ ਕਾਰਵਾਈ ਕੀਤੀ ਤਾਂ ਅੱਤਵਾਦੀ ਭੱਜ ਗਏ। ਹਾਲਾਂਕਿ, ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ