ਮਾਲੇਰਕੋਟਲਾ: ਜਮਾਤ ਨੂੰ ਲੈ ਕੇ ਖੂਬ ਸਿਆਸਤ ਕੀਤੀ ਜਾ ਰਹੀ ਹੈ। ਕੋਰੋਨਾਵਾਇਰਸ ਵਰਗੀ ਭਿਆਨਕ ਬਿਮਾਰੀ ਨੂੰ ਲੈ ਕੇ ਵੀ ਧਰਮ ਦੇ ਨਾਂ 'ਤੇ ਇਲਜ਼ਾਮ ਤਰਾਸ਼ੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦਰਮਿਆਨ ਮਨੁੱਖਤਾ ਦੀ ਮਿਸਾਲ ਸਾਹਮਣੇ ਆਈ ਹੈ।  ਸੰਗਰੂਰ ਜ਼ਿਲ੍ਹੇ ਦੇ ਮਾਲੇਰਕੋਟਲਾ ਵਿੱਚ ਮਦਰੱਸੇ ਦੇ 40 ਬੱਚੇ ਤਾਲਾਬੰਦੀ ਵਿੱਚ ਫਸ ਗਏ।


ਉਨ੍ਹਾਂ ਦੇ ਸਾਹਮਣੇ ਖਾਣ ਪੀਣ ਦਾ ਸੰਕਟ ਸੀ, ਤਾਂ ਗੁਰੂਦੁਆਰਾ ਹਾਦਾ ਨਾਰਾ ਸਾਹਿਬ ਨੇ ਉਨ੍ਹਾਂ ਦੀ ਜ਼ਿੰਮੇਵਾਰੀ ਲਈ ਹੈ। ਜ਼ਿਆਦਾਤਰ ਬੱਚੇ ਯੂਪੀ-ਬਿਹਾਰ ਦੇ ਹਨ। ਗੁਰੂਦੁਆਰਾ ਸਾਹਿਬ ਦੇ ਮੁੱਖ ਸੇਵਕ  ਨਰਿੰਦਰ ਪਾਲ ਸਿੰਘ ਕਹਿੰਦੇ ਹਨ- ਕਿਸੇ ਵੀ ਬੱਚੇ ਨੂੰ ਭੁੱਖੇ ਨਹੀਂ ਰਹਿਣ ਦਿੱਤਾ ਜਾਵੇਗਾ।  ਤਕਰੀਬਨ ਡੇਢ ਲੱਖ ਦੀ ਆਬਾਦੀ ਵਾਲਾ ਮਲੇਰਕੋਟਲਾ ਪੰਜਾਬ ਦਾ ਇਕਲੌਤਾ ਮੁਸਲਮਾਨ ਬਹੁਗਿਣਤੀ ਵਾਲਾ ਸ਼ਹਿਰ ਹੈ।

ਜਾਮਾ ਮਸਜਿਦ ਅਤੇ ਸ਼ੀਸ਼ ਮਹਿਲ ਦਾ ਪੰਜਾਬ ਵਿਚ ਗੁਰਦੁਆਰਿਆਂ, ਮੰਦਰਾਂ ਵਿਚਕਾਰ ਵੱਖਰਾ ਸਥਾਨ ਹੈ। ਇੱਥੇ ਨਵਾਬ ਸ਼ੇਰ ਮੁਹੰਮਦ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਨੂੰ ਦੀਵਾਰ ਵਿੱਚ ਚਿਨਾਵਾਉਂਣ ਨੂੰ ਗ਼ੈਰ-ਇਸਲਾਮੀ ਕਿਹਾ ਸੀ। ਉਦੋਂ ਤੋਂ ਹੀ ਦੋਵੇਂ ਸੰਪਰਦਾਵਾਂ ਦਾ ਵਿਲੱਖਣ ਰਿਸ਼ਤਾ ਹੈ।

ਇਹ ਵੀ ਪੜ੍ਹੋ :

ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 59, ਨਿਰਮਲ ਸਿੰਘ ਖਾਲਸਾ ਦੀ ਧੀ ਵੀ ਕੋਰੋਨਾ ਪਾਜ਼ਿਟਿਵ

ਕੋਰੋਨਾ ਨੇ ਝੰਬੇ ਕਿਸਾਨ, ਹੋਇਆ ਲੱਖਾਂ ਦਾ ਨੁਕਸਾਨ