ਪਵਨਪ੍ਰੀਤ ਕੌਰ ਜੀਂਦ: ਕਿਸਾਨ ਕਦੇ ਕੁਦਰਤ ਦੀ ਮਾਰ ਝੱਲਦਾ ਹੈ ਤਾਂ ਕਦੇ ਸਰਕਾਰਾਂ ਵਲੋਂ ਉਸ ਦੀ ਮੇਹਨਤ ਦਾ ਕੋਈ ਮੁੱਲ ਨਹੀਂ ਪਾਇਆ ਜਾਂਦਾ। ਅੱਜ ਇੱਕ ਵਾਰ ਫਿਰ ਕਿਸਾਨ ਬੇਬਸ ਖੜ੍ਹਾ ਜਾਪ ਰਿਹਾ ਹੈ। ਕੋਰੋਨਾਵਾਇਰਸ ਕਾਰਨ ਲੋਕ ਘਰਾਂ ‘ਚ ਬੰਦ ਹਨ, ਹਰ ਤਰ੍ਹਾਂ ਦਾ ਕਾਰੋਬਾਰ ਠੱਪ ਹੈ। ਉੱਥੇ ਹੀ ਕਿਸਾਨਾਂ ਨੂੰ ਵੀ ਕੋਰੋਨਾਵਾਇਰਸ ਦੀ ਮਾਰ ਝੱਲਣੀ ਪੈ ਰਹੀ ਹੈ। ਖੇਤਾਂ ‘ਚ ਕਿਸਾਨਾਂ ਦੀ ਕਣਕਾਂ ਪੱਕੀਆਂ ਖੜ੍ਹੀਆਂ ਹਨ। ਕਿਸਾਨ ਉਨ੍ਹਾਂ ਨੂੰ ਵੱਢਣ ਦੀ ਤਿਆਰੀ ‘ਚ ਹਨ, ਇਸ ਤੋਂ ਪਹਿਲਾਂ ਹੀ ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਭਾਰੀ ਮਾਰ ਪਈ ਹੈ। ਜੀਂਦ ‘ਚ ਲੱਖਾਂ ਰੁਪਏ ਦੀ ਗੁਲਾਬ ਤੇ ਗੇਂਦੇ ਦੇ ਫੁੱਲਾਂ ਦੀ ਖੜੀ ਖੇਤੀ ਖਰਾਬ ਹੋ ਰਹੀ ਹੈ। ਇੱਥੋਂ ਦੇਸ਼ ਦੇ ਕਈ ਹੋਰਨਾਂ ਸੂਬਿਆਂ ‘ਚ ਗੁਲਾਬ ਤੇ ਗੇਂਦੇ ਦੇ ਫੁੱਲਾਂ ਦੀ ਸਪਲਈ ਹੁੰਦੀ ਸੀ, ਪਰ ਲੌਕਡਾਊਨ ਕਾਰਨ ਉਨ੍ਹਾਂ ਦਾ ਇੱਕ ਵੀ ਫੁੱਲ ਵਿਕ ਨਹੀਂ ਰਿਹਾ। ਇਹ ਹਾਲ ਸਿਰਫ਼ ਜੀਂਦ ਹੀ ਨਹੀਂ ਸਗੋਂ ਦੇਸ਼ ਦੇ ਹੋਰਨਾਂ ਕਈ ਸੂਬਿਆਂ ਦਾ ਵੀ ਹੈ। ਲੌਕਡਾਊਨ ਕਾਰਨ ਉਹ ਮਾਰਕਿਟ ‘ਚ ਆਪਣੇ ਫੁੱਲ ਨਹੀਂ ਵੇਚ ਪਾ ਰਹੇ, ਜਿਸ ਕਾਰਨ ਕਿਸਾਨ ਫੁੱਲਾਂ ਦੀ ਖੇਤੀ ‘ਤੇ ਟਰੈਕਟਰ ਚਲਾਉਣ ਨੂੰ ਮਜਬੂਰ ਹਨ। ਕਈ ਕਿਸਾਨਾਂ ਵਲੋਂ ਇਸ ਤੋਂ ਬਾਅਦ ਸਬਜ਼ੀ ਦੀ ਖੇਤੀ ਵੀ ਕਰ ਦਿੱਤੀ ਗਈ ਹੈ। ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਣ ਦਾ ਉਪਾਅ, ਕਿਸਾਨਾਂ ਦੇ ਦਰਵਾਜ਼ੇ ਤੋਂ ਖਰੀਦੀ ਜਾਵੇਗੀ ਕਣਕ ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 59, ਨਿਰਮਲ ਸਿੰਘ ਖਾਲਸਾ ਦੀ ਧੀ ਵੀ ਕੋਰੋਨਾ ਪਾਜ਼ਿਟਿਵ