ਨਵੀਂ ਦਿੱਲੀ: ਭਾਰਤ ’ਚ ਸੜਕ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਤੇ ਸੜਕ ਹਾਦਸੇ ਘਟਾਉਣ ਦੇ ਮੰਤਵ ਨਾਲ ਅੱਜ ਸੋਮਵਾਰ ਨੂੰ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ‘ਰਾਸ਼ਟਰੀ ਸੁਰੱਖਿਆ ਮਹੀਨੇ’ ਦਾ ਉਦਘਾਟਨ ਕੀਤਾ। ਵਿਗਿਆਨ ਭਵਨ ’ਚ ਇਸ ਮਹੀਨੇ ਦਾ ਉਦਘਾਟਨ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਗਡਕਰੀ ਨੇ ਦੱਸਿਆ ਕਿ ਭਾਰਤ ’ਚ ਸੜਕ ਹਾਦਸਿਆਂ ਵਿੱਚ ਰੋਜ਼ਾਨਾ 415 ਵਿਅਕਤੀ ਮਰ ਰਹੇ ਹਨ। ਜੇ ਅਸੀਂ 2030 ਤੱਕ ਰਾਹ ਵੇਖਦੇ ਰਹਾਂਗੇ, ਤਦ ਤੱਕ 6-7 ਲੱਖ ਲੋਕ ਇੰਝ ਹੀ ਮਰ ਜਾਣਗੇ।


ਸਾਲ 2025 ਤੱਕ ਅਸੀਂ ਤੁਹਾਡੇ ਸਹਿਯੋਗ ਨਾਲ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਤੇ ਹਾਦਸੇ 50% ਤੋਂ ਹੇਠਾਂ ਲਿਆ ਸਕਾਂਗੇ। ਉਨ੍ਹਾਂ ਕਿਹਾ ਕਿ ਪੱਛੜੇ ਖੇਤਰਾਂ ਵਿੱਚ ਡ੍ਰਾਈਵਿੰਗ ਸਕੂਲ ਖੋਲ੍ਹਣ ਦੀ ਯੋਜਨਾ ਹੈ। ਇਸ ਨਾਲ 22 ਲੱਖ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਉਨ੍ਹਾਂ ਨੂੰ ਠੀਕ ਤਰੀਕੇ ਸਿਖਲਾਈ ਮਿਲੇਗੀ, ਤਾਂ ਲੋਕਾਂ ਦੀਆਂ ਜਾਨਾਂ ਵੀ ਬਚਣਗੀਆਂ। ਪੱਛੜੇ ਤੇ ਆਦਿਵਾਸੀ ਇਲਾਕਿਆਂ ਵਿੱਚ ਹੁਨਰ ਵਿਕਾਸ ਮੰਤਰਾਲਾ ਤੇ ਸੜਕ ਟ੍ਰਾਂਸਪੋਰਟ ਮੰਤਰਾਲਾ ਮਿਲ ਕੇ ਡ੍ਰਾਈਵਿੰਗ ਟ੍ਰੇਨਿੰਗ ਸਕੂਲ ਦਾ ਕੰਮ ਕਰ ਰਹੇ ਹਨ।

'ਉੱਡਦਾ ਪੰਜਾਬ' ਬਣਿਆ 'ਬੁੱਕਦਾ ਪੰਜਾਬ', ਹਰ ਪਿੰਡ ਦਿੱਸ ਰਹੇ ਟਰੈਕਟਰਾਂ ਦੇ ਕਾਫਲੇ

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਕਿ ਸਾਡੇ ਦੇਸ਼ ਵਿੱਚ ਜਿੰਨੇ ਸੜਕ ਹਾਦਸੇ ਹੋ ਰਹੇ ਹਨ, ਉਸ ਨਾਲ ਦੇਸ਼ ਦੀ ਅਰਥਵਿਵਸਥਾ ਵਿੱਚ ਕੁੱਲ ਘਰੇਲੂ ਉਤਪਾਦਨ ਦਾ ਵੀ 3% ਨੁਕਸਾਨ ਹੁੰਦਾ ਹੈ। ਇਸ ਲਈ ਇਸ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦਾ ਹਰ ਸਾਲ ਆਯੋਜਨ ਅਹਿਮ ਹੈ। ਰਾਜਨਾਥ ਸਿੰਘ ਨੇ ਕਿਹਾਕਿ ਕੋਰੋਨਾ ਮਹਾਮਾਰੀ ਕਾਰਣ 1.5 ਲੱਖ ਤੋਂ ਵੱਧ ਲੋਕਾਂ ਦੀ ਜਾਨ ਗਈ ਹੈ ਪਰ ਅੱਜ ਵੀ ਸੜਕ ਹਾਦਸਿਆਂ ਕਾਰਨ ਇਸ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਰਹੀ ਹੈ; ਇਹ ਵੀ ਸਾਡੇ ਲਈ ਕੋਈ ਆਮ ਚੁਣੌਤੀ ਨਹੀਂ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ