ਅੰਮ੍ਰਿਤਸਰ: ਹਰ ਰੋਜ਼ ਬਹੁਤ ਸਾਰੇ ਡਾਂਸ ਵੀਡਿਓ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੇ ਜਾਂਦੇ ਹਨ। ਜਿਨ੍ਹਾਂ ਚੋਂ ਕਈਂ ਕਾਫ਼ੀ ਵਾਈਰਲ ਹੋ ਜਾਂਦੇ ਹਨ, ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਈਰਲ ਹੋ ਰਿਹਾ ਹੈ। ਜਿਸ 'ਚ ਇੱਕ ਔਰਤ ਪੁਲਿਸ ਮੁਲਾਜ਼ਮ ਖੂਬ ਨੱਚਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਇਸ ਮਹਿਲਾ ਪੁਲਿਸ ਦਾ ਡਾਂਸ ਵੀਡੀਓ ਲੋਕਾਂ ਨੂੰ ਖੂਬ ਪਸੰਦ ਵੀ ਆ ਰਿਹਾ ਹੈ।


ਵੀਡੀਓ ਵਿੱਚ ਮਹਿਲਾ ਪੁਲਿਸ ਮੁਲਾਜ਼ਮ ਦਿਲਜੀਤ ਦੋਸਾਂਝ ਦੇ ਫੇਮਸ ਗਾਣੇ ‘ਪੰਜਾਬ ਪੁਲਿਸ ਸਰਦਾਰਾ ਦੇ ’ਤੇ ਡਾਂਸ ਕਰਦੀ ਦਿਖਾਈ ਦੇ ਰਹੀ ਹੈ। ਇਸ ਗਾਣੇ 'ਚ ਉਸ ਦੇ ਡਾਂਸ ਮੂਵਜ਼ ਇੰਨੇ ਸ਼ਾਨਦਾਰ ਹਨ ਕਿ ਲੋਕ ਉਸ ਦੇ ਫੈਨ ਬਣ ਗਏ ਹਨ।



ਇਹ ਵੀਡੀਓ ਲੋਹੜੀ ਦੇ ਜਸ਼ਨ ਦੀ ਦੱਸੀ ਜਾ ਰਹੀ ਹੈ। ਲੋਹੜੀ ਵਿਖੇ ਹੋਏ ਪ੍ਰੋਗਰਾਮ ਵਿਚ ਅੰਮ੍ਰਿਤਸਰ ਪੁਲਿਸ ਲਾਈਨ ਦੀ ਇੱਕ ਮਹਿਲਾ ਪੁਲਿਸ ਮੁਲਾਜ਼ਮ ਨੇ ਇਹ ਪ੍ਰਫਾਰਮੈਂਸ ਦਿੱਤਾ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਜਾਣ ਤੋਂ ਬਾਅਦ ਟਾਪ ਸਰਚ ਵਿਚ ਆਇਆ ਹੈ। ਵੀਡੀਓ ਵਿਚ ਇਹ ਵੇਖਿਆ ਜਾ ਰਿਹਾ ਹੈ ਕਿ ਮਹਿਲਾ ਪੁਲਿਸ ਮੁਲਾਜ਼ਮ 'ਜੇਹੜਾ ਧੱਕੇ ਚੜ ਗਿਆ ਯਾਰਾ ਦੇ, ਪੰਜਾਬ ਪੁਲਿਸ ਸਰਦਾਰਾ ਦੇ' 'ਤੇ ਧਮਾਕੇਦਾਰ ਡਾਂਸ ਕਰ ਰਹੀ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸੁਖਚਨ ਗਿੱਲ ਵੀ ਪ੍ਰੋਗਰਾਮ ਵਿੱਚ ਬੈਠੇ ਹਨ।

ਇਹ ਵੀ ਪੜ੍ਹੋ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904