ਨਵੀਂ ਦਿੱਲੀ: ਦੇਸ਼ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਾਉਣ ਦਾ ਸਿਲਸਿਲਾ ਅਜੇ ਵੀ ਨਹੀਂ ਰੁਕਿਆ ਹੈ। ਪੈਟਰੋਲ-ਡੀਜ਼ਲ ਲਗਾਤਾਰ ਸੱਤਵੇਂ ਦਿਨ ਮਹਿੰਗਾ ਹੋ ਗਿਆ ਹੈ। ਸ਼ਨੀਵਾਰ ਨੂੰ ਦਿੱਲੀ ‘ਚ ਪੈਟਰੋਲ ਦੀ ਕੀਮਤ 0.59 ਰੁਪਏ ਵਧ ਕੇ 75.16 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 0.58 ਰੁਪਏ ਵਧ ਕੇ 73.39 ਰੁਪਏ ਪ੍ਰਤੀ ਲੀਟਰ ਹੋ ਗਈ ਹੈ।


ਪਿਛਲੇ ਸੱਤ ਦਿਨਾਂ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕ੍ਰਮਵਾਰ 3.9 ਰੁਪਏ ਅਤੇ 4 ਰੁਪਏ ਵਧੀ ਹੈ।



ਪੈਟਰੋਲੀਅਮ ਯੋਜਨਾਬੰਦੀ ਅਤੇ ਵਿਸ਼ਲੇਸ਼ਣ ਸੈੱਲ ਅਨੁਸਾਰ ਮਈ ‘ਚ ਕੁਲ ਤੇਲ ਦੀ ਖਪਤ 1465 ਮਿਲੀਅਨ ਟਨ ਸੀ। ਇਹ ਖਪਤ ਅਪ੍ਰੈਲ ਦੇ ਮੁਕਾਬਲੇ 47.4 ਪ੍ਰਤੀਸ਼ਤ ਵਧੇਰੇ ਹੈ, ਪਰ ਪਿਛਲੇ ਸਾਲ ਮਈ ਦੇ ਮੁਕਾਬਲੇ, ਇਹ ਮੰਗ 23.3 ਪ੍ਰਤੀਸ਼ਤ ਘੱਟ ਹੈ।

ਕੋਰੋਨਾ ਵਾਇਰਸ: ਭਾਰਤ 'ਚ ਮਰੀਜ਼ਾਂ ਦਾ ਅੰਕੜਾ 3 ਲੱਖ ਤੋਂ ਪਾਰ, ਖਤਰੇ ਦੀ ਘੰਟੀ

ਮਹਾਂਨਗਰਾਂ ‘ਚ ਪੈਟਰੋਲ ਅਤੇ ਡੀਜ਼ਲ ਦੀ ਕੀਮਤ:

ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ ਦਿੱਲੀ, ਕੋਲਕਾਤਾ, ਮੁੰਬਈ ਅਤੇ ਚੇਨਈ ਵਿੱਚ ਪੈਟਰੋਲ ਦੀ ਕੀਮਤ ਕ੍ਰਮਵਾਰ 75.16, 77.05, 82.10 ਅਤੇ 78.99 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ ਵੀ ਕ੍ਰਮਵਾਰ 73.39, 69.23, 72.03 ਅਤੇ 71.64 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

ਕੋਰੋਨਾ ਮਹਾਮਾਰੀ ਦੌਰਾਨ ਇਮਰਾਨ ਖਾਨ ਨੇ ਪੇਸ਼ ਕੀਤਾ 7,130 ਅਰਬ ਰੁਪਏ ਦਾ ਬਜਟ, ਲਏ ਕਈ ਵਿਵਾਦਿਤ ਫੈਸਲੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ