ਨਵਾਸ਼ਹਿਰ: ਪੰਜਾਬ ਸਰਕਾਰ (Punjab Government) ਵੱਲੋਂ ਲੌਕਡਾਊਨ (Lockdown) ਕਰਕੇ ਹਜ਼ੂਰ ਸਾਹਿਬ (Hazoor Sahib) ਦੇ ਦਰਸ਼ਨਾਂ ਲਈ ਗਈ ਸੰਗਤ ਨੂੰ ਮੁੜ ਸੂਬੇ ‘ਚ ਲਿਆਂਦਾ ਗਿਆ। ਜਿਸ ਤੋਣ ਬਾਅਦ ਸੂਬੇ ‘ਚ ਕੋਰੋਨਾਵਾਇਰਸ (coronavirus) ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਦੇ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨਾਲ ਸਬੰਧਤ 95 ਸ਼ਰਧਾਲੂਆਂ ਨੂੰ ਦੇਰ ਸ਼ਾਮ ਬੱਸਾਂ ਰਾਹੀਂ ਰਿਆਤ ਕੈਂਪਸ ਤੇ ਡਾ. ਬੀਆਰ ਅੰਬੇਦਕਰ ਇੰਸਟੀਚਿਊਟ ਆਫ਼ ਪੰਚਾਇਤੀ ਰਾਜ ਟ੍ਰੇਨਿੰਗ ਬਹਿਰਾਮ ਵਿਖੇ ਪਹੁੰਚਾਇਆ ਗਿਆ।


ਦੱਸ ਦਈਏ ਕਿ ਇਨ੍ਹਾਂ ਸ਼ਰਧਾਲੂਆਂ ਵੱਲੋਂ ਉਨ੍ਹਾਂ ਨੂੰ ਪੰਜਾਬ ਲਿਆਉੇਣ ਲਈ ਕੀਤੀਆਂ ਗਈਏ ਕੋਸ਼ਿਸ਼ਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ ਗਿਆ। ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਮੁਤਾਬਕ ਇਨ੍ਹਾਂ ਸ਼ਰਧਾਲੂਆਂ ਦਾ ਸਭ ਤੋਂ ਪਹਿਲਾਂ ਜ਼ਿਲ੍ਹੇ ‘ਚ ਦੋਵਾਂ ਥਾਂਵਾਂ ‘ਤੇ ਪੁੱਜਣ ‘ਤੇ ਮੈਡਕਲ ਚੈੱਕ-ਅਪ ਕਰ ਸੈਂਪਲ ਲਏ ਗਏ।



ਉਨ੍ਹਾਂ ਅੱਗੇ ਦੱਸਿਆ ਕਿ ਸ਼ਰਧਾਲੂਆਂ ਚੋਂ 60 ਦਾ ਪ੍ਰਬੰਧ ਰਿਆਤ ਕੈਂਪਸ ਵਿਖੇ ਅਤੇ 35 ਦਾ ਪ੍ਰਬੰਧ ਡਾ. ਬੀਆਰ ਅੰਬੇਦਕਰ ਇੰਸਟੀਚਿਊਟ ਬਹਿਰਾਮ ਵਿਖੇ ਕੀਤਾ ਗਿਆ ਹੈ। ਨਾਲ ਹੀ ਮੈਡੀਕਲ ਚੈਕ-ਅਪ ਦੌਰਾਨ ਇਨ੍ਹਾਂ ਚੋਂ ਕੋਈ ਵੀ ਵਿਅਕਤੀ ਕੋਵਿਡ-19 ਦੇ ਲੱਛਣਾਂ ਨਾਲ ਪੀੜਤ ਪਾਇਆ ਗਿਆ ਤਾਂ ਉਸ ਨੂੰ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਲਿਆਂਦਾ ਜਾਵੇਗਾ।