ਕੋਟਾ: ਰਾਜਸਥਾਨ ਦੇ ਕੋਟਾ ‘ਚ ਇਕ 14 ਸਾਲਾ ਨਾਬਾਲਿਗ ਨੇ PUBG ਖੇਡਣ ਤੋਂ ਬਾਅਦ ਸ਼ਨੀਵਾਰ ਦੀ ਦੁਪਹਿਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਕਿਸ਼ੋਰ ਨੌਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਉਸ ਦਾ ਪਿਤਾ ਫੌਜ ਵਿੱਚ ਨੌਕਰੀ ਕਰਦਾ ਹੈ। ਉਸ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਕਿਸ਼ੋਰ ਬੈੱਡਰੂਮ ਵਿੱਚ ਬਣੇ ਰੋਸ਼ਨਦਾਨ ਦੇ ਜੰਗਲੇ ਨਾਲ ਲਟਕਿਆ ਮਿਲਿਆ।

ਰਾਤ 3 ਵਜੇ ਤੱਕ ਖੇਡੀ ਪਬਜੀ:

ਪੁਲਿਸ ਨੇ ਦੱਸਿਆ ਕਿ ਨਾਬਾਲਿਗ ਦੇ ਪਰਿਵਾਰ ਅਨੁਸਾਰ ਉਸ ਨੇ ਤਿੰਨ ਦਿਨ ਪਹਿਲਾਂ ਆਪਣੀ ਮਾਂ ਦੇ ਫੋਨ ‘ਤੇ ਪਬਜੀ ਗੇਮ ਡਾਊਨਲੋਡ ਕੀਤੀ ਸੀ ਅਤੇ ਇਸ ‘ਤੇ ਲਗਾਤਾਰ ਖੇਡ ਰਿਹਾ ਸੀ। ਉਸ ਨੇ ਦੱਸਿਆ ਕਿ ਨਾਬਾਲਿਗ ਤਿੰਨ ਵਜੇ ਤੱਕ ਪਬਜੀ ਖੇਡ ਰਿਹਾ ਸੀ। ਇਸ ਤੋਂ ਬਾਅਦ ਉਹ ਕਮਰੇ ‘ਚ ਸੌਣ ਚਲਾ ਗਿਆ।

ਰੋਸ਼ਨਦਾਨ ਨਾਲ ਲਟਕਦੀ ਮਿਲੀ ਲਾਸ਼:

ਪੁਲਿਸ ਨੇ ਦੱਸਿਆ ਕਿ ਸਵੇਰੇ ਉਹ ਰੋਸ਼ਨਦਾਨ ਦੇ ਜੰਗਲੇ ਨਾਲ ਲਟਕਿਆ ਮਿਲਿਆ। ਕਿਸ਼ੋਰ ਨੂੰ ਤੁਰੰਤ ਐਮਬੀਐਸ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਉਸ ਨੇ ਦੱਸਿਆ ਕਿ ਕਿਸ਼ੋਰ ਦਾ ਪਰਿਵਾਰ ਅਸਲ ਵਿੱਚ ਤਾਮਿਲਨਾਡੂ ਦਾ ਰਹਿਣ ਵਾਲਾ ਹੈ ਅਤੇ ਇਥੇ ਗਾਂਧੀ ਕਲੋਨੀ ਵਿੱਚ ਰਹਿੰਦਾ ਹੈ।

ਵਿਆਹ ਤੋਂ ਪਹਿਲਾਂ ਹੀ ਦਾਜ ਦੀ ਬਲੀ ਚੜ੍ਹੀ ਲੜਕੀ! ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਇਸ ਤਰ੍ਹਾਂ ਦੇ ਕੇਸ ਪਹਿਲਾਂ ਵੀ ਆ ਚੁੱਕੇ ਹਨ:

ਤੁਹਾਨੂੰ ਦੱਸ ਦਈਏ ਕਿ PUBG ਮੋਬਾਈਲ ਗੇਮ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਹੋ ਗਈ ਹੈ। ਬਹੁਤ ਜਲਦੀ ਇਸ ਖੇਡ ਨੇ ਲੋਕਾਂ ਨੂੰ ਪਾਗਲ ਬਣਾ ਦਿੱਤਾ। ਪਬਜੀ ਦੇ ਖੇਡਣ ਤੋਂ ਬਾਅਦ ਪਹਿਲਾਂ ਵੀ ਖੁਦਕੁਸ਼ੀ ਦੇ ਮਾਮਲੇ ਸਾਹਮਣੇ ਆਏ ਹਨ।

ਦਿੱਲੀ ਹਿੰਸਾ ‘ਚ ਪੁਲਿਸ ਨੇ 410 ਲੋਕਾਂ ਖ਼ਿਲਾਫ਼ ਦਾਖਿਲ ਕੀਤੀ ਚਾਰਜਸ਼ੀਟ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ