ਫਤਿਹਗੜ੍ਹ ਸਾਹਿਬ: ਕਿਸਾਨ ਅੰਦੋਲਨ 'ਚ ਦਿੱਲੀ ਵਿਖੇ ਸੇਵਾ ਕਰਨ ਜਾ ਰਿਹਾ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਗਿਆ। ਫਤਿਹਗੜ੍ਹ ਸਾਹਿਬ ਦੇ ਪਿੰਡ ਭਾਦਲਾ ਨਜ਼ਦੀਕ ਨੈਸ਼ਨਲ ਹਾਈਵੇਅ 'ਤੇ ਧੁੰਦ ਕਾਰਨ ਦਰਦਨਾਕ ਹਾਦਸਿਆ ਵਾਪਰਿਆ। ਇਸ ਦੌਰਾਨ ਇੱਕ ਮਹਿੰਦਰਾ ਬਲੇਰੋ ਕਾਰ ਹਾਈਵੇਅ 'ਤੇ ਖੜੇ ਟਰੱਕ ਵਿੱਚ ਜਾ ਟਕਰਾਈ, ਜਿਸ ਕਾਰਨ ਬਲੇਰੋ ਸਵਾਰ ਵਿਅਕਤੀ ਦੀ ਇਸ ਦਰਦਨਾਕ ਹਾਦਸੇ ਵਿੱਚ ਮੌਕੇ 'ਤੇ ਹੀ ਮੌਤ ਹੋ ਗਈ।

ਕ੍ਰਿਕਟ ਕਪਤਾਨ ਘਰ ਹੋਇਆ ਧੀ ਦਾ ਜਨਮ, ਸ਼ਿਖਰ ਧਵਨ ਨੇ ਦਿੱਤੀ ਵਧਾਈ

ਮ੍ਰਿਤਕ ਕੁਲਵਿੰਦਰ ਸਿੰਘ ਹੋਸ਼ਿਆਰਪੁਰ ਦੇ ਪਿੰਡ ਸਤੋਰ ਦਾ ਰਹਿਣ ਵਾਲਾ ਸੀ ਤੇ  ਉਸ ਦਾ ਸਾਥੀ ਜਗਜੀਤ ਸਿੰਘ ਇਸ ਹਾਦਸੇ 'ਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ। ਇਹ ਦੋਨੋਂ ਸਵੇਰੇ ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਅਤੇ ਕਿਸਾਨਾਂ ਲਈ ਜ਼ਰੂਰਤ ਦਾ ਸਮਾਨ ਲੈ ਕੇ ਸੇਵਾ ਕਰਣ ਲਈ ਨਿਕਲੇ ਸੀ।

ਜਾਇਦਾਦ ਲਈ ਜੀਜੇ ਨੇ ਕੀਤਾ 15 ਸਾਲਾ ਸਾਲੇ ਦਾ ਕਤਲ, ਲਾਸ਼ ਨੂੰ ਨਹਿਰ 'ਚ ਸੁੱਟਿਆ

ਜ਼ਖਮੀ ਨੂੰ ਸਿਵਲ ਹਾਸਪਤਾਲ ਮੰਡੀ ਗੋਬਿੰਦਗੜ ਵਿੱਚ ਭਰਤੀ ਕਰਵਾਇਆ ਗਿਆ ਹੈ। ਰੋਡ 'ਤੇ ਖੜੇ ਟਰੱਕ ਚਾਲਕ ਵਲੋਂ ਕੋਈ ਵੀ ਡਿਪਰ ਜਾਂ ਲਾਇਟ ਨਹੀਂ ਜਗਾਈ ਹੋਈ ਸੀ, ਜਿਸ ਕਾਰਨ ਧੁੰਦ ਹੋਣ ਕਰਕੇ ਟਰੱਕ ਵਿਖਾਈ ਨਹੀਂ ਦਿੱਤਾ ਅਤੇ ਇਹ ਹਾਦਸਾ ਵਾਪਰ ਗਿਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ