ਅੰਮ੍ਰਿਤਸਰ: ਕੋਰੋਨਾਵਾਇਰਸ ਦਾ ਕਹਿਰ ਹਰ ਪਾਸੇ ਹੈ। ਇਸ ਦੇ ਮੱਦੇਨਜ਼ਰ ਹੀ ਪੰਜਾਬ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕਸ ਵਾਪਸੀ ਕਰ ਰਹੇ ਸ਼ਰਧਾਲੂਆਂ ਦੀ ਵੀ ਭਾਰਤੀ ਡਾਕਟਰਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।


ਸ਼ਰਧਾਲੂਆਂ ਦਾ ਕਹਿਣਾ ਹੈ ਕਿ ਭਾਰਤ ਵਾਲੇ ਪਾਸੇ ਤੋਂ ਜਦੋਂ ਉਹ ਪਾਕਿਸਤਾਨ ਵੱਲ ਜਾਣ ਲੱਗੇ ਤਾਂ ਇੱਥੇ ਤੈਨਾਤ ਡਾਕਟਰਾਂ ਦੀਆਂ ਟੀਮਾਂ ਨੇ ਉਨ੍ਹਾਂ ਨੂੰ ਦੋ-ਦੋ ਬੂੰਦਾਂ ਦਵਾਈ ਦੀਆਂ ਪਲਾਈਆਂ ਤੇ ਉਸ ਤੋਂ ਬਾਅਦ ਟੈਂਪਰੇਚਰ ਦੀ ਜਾਂਚ ਕਰਕੇ ਹੀ ਪਾਕਿਸਤਾਨ ਵੱਲ ਜਾਣ ਦਿੱਤਾ ਇਸ ਦੇ ਨਾਲ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਾਕਿਸਤਾਨ 'ਚ ਦਾਖਲ ਹੋਣ 'ਤੇ ਵੀ ਪਾਕਿਸਤਾਨੀ ਡਾਕਟਰਾਂ ਦੀ ਟੀਮਾਂ ਵੱਲੋਂ ਉਨ੍ਹਾਂ ਦੀ ਜਾ ਜਾਂਚ ਕੀਤੀ ਗਈ

ਇਨ੍ਹਾਂ ਹੀ ਨਹੀਂ ਹੁਣ ਜਦੋਂ ਉਹ ਦਰਸ਼ਨ ਕਰਕੇ ਭਾਰਤ ਵਾਪਸ ਪਰਤੇ ਹਨ ਤਾਂ ਉਸ ਵੇਲੇ ਵੀ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਦੀ ਭਾਰਤ ਦੀ ਆਉਣ 'ਤੇ ਜਾਂਚ ਕੀਤੀ ਸ਼ਰਧਾਲੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਵਧਾਨੀ ਵਰਤੀ ਜਾ ਰਹੀ ਹੈ ਉਸ ਨਾਲ ਉਹ ਸਹਿਮਤ ਹਨ