ਐਨਬੀਏ ਸਟਾਰ ਖਿਡਾਰੀ ਰੂਡੀ ਗੋਬਰਟ ਤੋਂ ਸੋਮਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਮੀਡੀਆ ਨੇ ਕੋਰਨਾਵਾਇਰਸ ਬਾਰੇ ਸਵਾਲ ਪੁੱਛੇ। ਇਸ ਤੋਂ ਬਾਅਦ, ਉਸ ਨੇ ਇਸ ਬਿਮਾਰੀ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ।
ਰੂਡੀ ਗੋਬਰਟ ਨੇ ਜਾਂਦੇ ਸਮੇਂ ਟੇਬਲ ਤੇ ਸਾਰੇ ਮਾਈਕ੍ਰੋਫੋਨ (ਰਿਕਾਰਡਿੰਗ ਉਪਕਰਣ) ਜੋ ਉਸ ਦੇ ਸਾਹਮਣੇ ਰੱਖੇ ਸੀ ਨੂੰ ਛੂਹਿਆ। ਅਗਲੇ ਹੀ ਦਿਨ ਯਾਨੀ ਮੰਗਲਵਾਰ 10 ਮਾਰਚ 2020 ਨੂੰ ਰੂਡੀ ਗੋਬਰਟ ਕੋਵਿਡ-19 ਦਾ ਪੌਜੀਟਿਵ ਪਾਇਆ ਗਿਆ। ਦੁਨੀਆ ਭਰ ਵਿੱਚ ਫੈਲੇ ਕੋਰੋਨਾਵਾਇਰਸ ਤੋਂ ਸੰਕਰਮਿਤ ਹੋਣ ਦੀ ਪੁਸ਼ਟੀ ਤੋਂ ਬਾਅਦ ਐਨਬੀਏ ਨੇ ਇਸ ਸਾਲ ਦੇ ਸੈਸ਼ਨ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
ਜਿਵੇਂ ਹੀ ਰੂਡੀ ਗੋਬਰਟ ਦੇ ਕਰੋਨਵਾਇਰਸ ਨਾਲ ਸੰਕਰਮਿਤ ਹੋਣ ਦੀ ਖ਼ਬਰ ਸਾਹਮਣੇ ਆਈ, ਉਸ ਦੀ ਟੀਮ ਉਤਾਜ ਜੈਜ਼ ਅਤੇ ਓਕਲਾਹੋਮਾ ਸਿਟੀ ਥੰਡਰ ਵਿਚਾਲੇ ਮੈਚ ਰੱਦ ਕਰ ਦਿੱਤੇ ਗਏ। ਹਾਲਾਂਕਿ, ਪਹਿਲਾਂ ਇਹ ਦੱਸਿਆ ਗਿਆ ਸੀ ਕਿ ਐਨਬੀਏ ਦੇ ਮੈਚ ਖਾਲੀ ਸਟੇਡੀਅਮ ਵਿੱਚ ਹੋਣਗੇ ਪਰ ਹੁਣ ਉਨ੍ਹਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਲਿਆ ਗਿਆ ਹੈ।