ਲੁਧਿਆਣਾ: ਇੱਥੇ ਦੇ ਬੀਆਰਐਸ ਨਗਰ ਦੇ ਆਈ ਬਲੌਕ ‘ਚ ਮਾਹੌਲ਼ ਉਸ ਵੇਲੇ ਸਹਿਮ ਗਿਆ ਜਦੋਂ ਇੱਕ ਮਹਿਲਾ ਦੀ ਲਾਸ਼ ਉਸ ਦੇ ਘਰ ਤੋਂ ਬਰਾਮਦ ਹੋਈ। ਇਸ ਤੋਂ ਬਾਅਦ ਪੁਲਿਸ ਦੇ ਨਾਲ ਕਰੋਨਾ ਕਮਾਂਡੋ ਵੀ ਮੌਕੇ ਤੇ ਪਹੁੰਚੇ। ਗੁਆਂਢੀਆਂ ਨੇ ਦੱਸਿਆ ਕਿ ਗੀਤਾ ਨਾਂ ਦੀ ਮਹਿਲਾ ਜਿਸ ਦੀ ਉਮਰ ਲਗਪਗ 42 ਸਾਲ ਹੈ ਇੱਥੇ ਕਿਰਾਏ ‘ਤੇ ਰਹਿੰਦੀ ਸੀ, ਜਦ ਕਿ ਉਸ ਦਾ ਪਤੀ ਕੰਮਕਾਜ ਲਈ ਜ਼ਿਆਦਾਤਰ ਹੈਦਰਾਬਾਦ ਵਿੱਚ ਹੀ ਰਹਿੰਦਾ ਹੈ। ਉਧਰ ਪੁਲਸ ਵੱਲੋਂ ਮੌਕੇ ‘ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕਾ ਦੇ ਗੁਆਂਢੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਹਿਲਾ ਕਈ ਦਿਨਾਂ ਤੋਂ ਘਰ ਵਿੱਚ ਹੀ ਰਹਿ ਰਹੀ ਸੀ ਅਤੇ ਕਰਫਿਊ ਲੱਗਣ ਕਾਰਨ ਕਾਫੀ ਪ੍ਰੇਸ਼ਾਨ ਵੀ ਸੀ। ਉਧਰ ਮਾਮਲੇ ਦੀ ਜਾਂਚ ਕਰ ਰਹੇ ਕਮਾਂਡੋ ਨੇ ਦੱਸਿਆ ਕਿ ਮਹਿਲਾ ਨੂੰ ਕੋਈ ਵਾਰਿਸ ਹੋਣ ਦੀ ਫਿਲਹਾਲ ਪੁਸ਼ਟੀ ਨਹੀਂ ਹੋਈ ਹੈ ਪਰ ਉਸ ਦਾ ਟੈਸਟ ਜ਼ਰੂਰ ਲੈ ਲਿਆ ਗਿਆ ਹੈ।
ਇਸ ਦੇ ਨਾਲ ਹੀ ਜਾਂਚ ਕਰ ਰਹੀ ਟੀਮ ਨੇ ਕਿਹਾ ਕਿ ਇਹ ਕਤਲ ਜਾਂ ਖੁਦਕੁਸ਼ੀ ਦਾ ਮਾਮਲਾ ਲੱਗ ਰਿਹਾ ਹੈ। ਉਧਰ ਦੂਜੇ ਪਾਸੇ ਮੌਕੇ ‘ਤੇ ਪੁੱਜੇ ਥਾਣਾ ਸਰਾਭਾ ਨਗਰ ਦੇ ਏਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਹੀ ਇਸ ਸਬੰਧੀ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਇਹ ਖੁਦਕੁਸ਼ੀ ਜਾਂ ਕਤਲ ਵੀ ਹੋ ਸਕਦਾ ਹੈ। ਇਸ ਦੇ ਲਈ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਕਿਹਾ ਜਾਵੇਗਾ ਪਰ ਸ਼ੁਰੂਆਤੀ ਜਾਂਚ ‘ਚ ਇਹ ਕਤਲ ਦਾ ਹੀ ਮਾਮਲਾ ਲੱਗ ਰਿਹਾ ਹੈ।
ਲੁਧਿਆਣਾ ‘ਚ ਸ਼ੱਕੀ ਹਲਾਤਾਂ ਚ ਮਿਲੀ ਮਹਿਲਾ ਦੀ ਲਾਸ਼, ਪ੍ਰਸ਼ਾਸਨ ਤੇ ਕਰਫਿਊ ਕਮਾਂਡੋ ਮੌਕੇ ‘ਤੇ
ਏਬੀਪੀ ਸਾਂਝਾ
Updated at:
14 Apr 2020 07:30 PM (IST)
ਲੁਧਿਆਣਾ ਦੇ ਬੀਆਰਐਸ ਨਗਰ ਦੇ ਆਈ ਬਲੌਕ ‘ਚ ਮਾਹੌਲ਼ ਉਸ ਵੇਲੇ ਸਹਿਮ ਗਿਆ ਜਦੋਂ ਇੱਕ ਮਹਿਲਾ ਦੀ ਲਾਸ਼ ਉਸ ਦੇ ਘਰ ਤੋਂ ਬਰਾਮਦ ਹੋਈ। ਇਸ ਤੋਂ ਬਾਅਦ ਪੁਲਿਸ ਦੇ ਨਾਲ ਕਰੋਨਾ ਕਮਾਂਡੋ ਵੀ ਮੌਕੇ ਤੇ ਪਹੁੰਚੇ।
- - - - - - - - - Advertisement - - - - - - - - -