ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰਾਲੇ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਹੁਣ ਇਸ ਕੰਮ ਨੂੰ 31 ਮਾਰਚ, 2021 ਤੱਕ ਕਰਨ ਦਾ ਸਮਾਂ ਦਿੱਤਾ ਗਿਆ ਹੈ। ਇਸ ਤਾਰੀਖ ਤੋਂ ਪਹਿਲਾਂ ਵੀ ਕਈ ਵਾਰ ਵਾਧਾ ਕੀਤਾ ਗਿਆ ਹੈ। ਮੰਤਰਾਲੇ ਨੇ ਕੋਰੋਨਾ ਮਹਾਂਮਾਰੀ ਨੂੰ ਧਿਆਨ ‘ਚ ਰੱਖਦਿਆਂ ਸਮੇਂ ਦੀ ਹੱਦ ਵਧਾ ਦਿੱਤੀ ਹੈ।




ਪਹਿਲਾਂ, ਇਹ ਸਮਾਂ ਸੀਮਾ 30 ਜੂਨ ਸੀ ਤੇ ਜੇ ਤੁਸੀਂ ਉਸ ਸਮੇਂ ਤੱਕ ਇਹ ਕੰਮ ਪੂਰਾ ਨਹੀਂ ਕਰ ਸਕਦੇ ਤਾਂ 10,000 ਰੁਪਏ ਜੁਰਮਾਨਾ ਵੀ ਲਾਇਆ ਜਾ ਸਕਦਾ ਸੀ।



ਸੀਬੀਡੀਟੀ ਨੇ ਕਿਹਾ ਹੈ ਕਿ ਇਨਕਮ ਟੈਕਸ ਰਿਟਰਨ ਭਰ ਰਹੇ ਲੋਕਾਂ ਲਈ ਪੈਨ ਕਾਰਡ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ ਹੈ। ਪਿਛਲੇ ਸਾਲ ਸਤੰਬਰ ‘ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੀ ਆਧਾਰ ਸਕੀਮ ਨੂੰ ਸੰਵਿਧਾਨਕ ਤੌਰ ‘ਤੇ ਜਾਇਜ਼ ਕਰਾਰ ਦਿੱਤਾ ਸੀ।



ਪੈਨ ਕਾਰਡ ਨੂੰ ਆਧਾਰ ਨਾਲ ਕਿਵੇਂ ਜੋੜਿਆ ਜਾਵੇ?

1. ਪਹਿਲਾਂ ਇਨਕਮ ਟੈਕਸ ਦੀ ਅਧਿਕਾਰਤ ਸਾਈਟ incometaxindiaefiling.gov.in 'ਤੇ ਜਾਓ। ਉੱਥੋਂ ਲਿੰਕ ਆਧਾਰ 'ਤੇ ਕਲਿੱਕ ਕਰੋ।  


2. ਫਿਰ Click here 'ਤੇ ਕਲਿੱਕ ਕਰੋ। ਹੇਠ ਦਿੱਤੇ ਬਾਕਸ ਵਿੱਚ ਪੈਨ, ਆਧਾਰ ਨੰਬਰ, ਤੁਹਾਡਾ ਨਾਮ ਤੇ ਦਿੱਤਾ ਹੋਇਆ ਕੇਪਚਾ ਟਾਈਪ ਕਰੋ।


3. ਸਾਰੇ ਬਾਕਸ ਭਰਨ ਤੋਂ ਬਾਅਦ ਲਿੰਕ ਆਧਾਰ 'ਤੇ ਕਲਿੱਕ ਕਰੋ।


4. ਹੁਣ ਪੈਨ ਤੇ ਆਧਾਰ ਲਿੰਕ ਹੋ ਜਾਵੇਗਾ।  ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਾਮ ਜਾਂ ਨੰਬਰ ‘ਚ ਕੋਈ ਗੜਬੜੀ ਨਹੀਂ ਹੋਣੀ ਚਾਹੀਦੀ।


ਇਸ ਤੋਂ ਇਲਾਵਾ ਪੈਨ ਸੈਂਟਰ ਜਾ ਕੇ ਵੀ ਆਧਾਰ ਨੂੰ ਪੈਨ ਕਾਰਡ ਨਾਲ ਜੋੜਿਆ ਜਾ ਸਕਦਾ ਹੈ।  ਇਸ ਦੇ ਲਈ ਪੈਨ ਕਾਰਡ ਅਤੇ ਆਧਾਰ ਕਾਰਡ ਦੀ ਫੋਟੋ ਕਾਪੀ ਤੇ 25 ਰੁਪਏ ਤੋਂ 110 ਰੁਪਏ ਦੇਣੇ ਪੈਣਗੇ। 




ਮੌਨਸੂਨ ਦੀ ਅਗੇਤੀ ਦਸਤਕ, ਕਿਸਾਨਾਂ ਲਈ ਵੀ ਰਹੇਗੀ ਲਾਹੇਵੰਦ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ