ਪ੍ਰਾਪਤ ਜਾਣਕਾਰੀ ਮੁਤਾਬਕ ਪੱਟੀ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕੈਰੋਂ ਦੇ ਰਹਿਣ ਵਾਲੇ ਸ਼ਰਾਬ ਮਾਫੀਆ ਨਾਲ ਸਬੰਧਤ ਬ੍ਰਿਜ ਲਾਲ ਧੱਤੂ ਦੇ ਪਰਿਵਾਰ ਦੇ ਪੰਜ ਮੈਂਬਰਾਂ ਨੂੰ ਬੀਤੀ ਰਾਤ ਕਤਲ ਕਰ ਦਿੱਤਾ ਗਿਆ। ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਬ੍ਰਿਜ ਲਾਲ ਧੱਤੂ ਖ਼ਿਲਾਫ ਨਾਜਾਇਜ਼ ਸ਼ਰਾਬ ਦੇ ਕਈ ਮਾਮਲੇ ਦਰਜ ਹਨ ਤੇ ਉਸ ਦਾ ਪੁੱਤਰ ਵੀ ਅਜਿਹੇ ਹੀ ਮਾਮਲਿਆਂ ਵਿੱਚ ਨਾਮਜ਼ਦ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਕੁਲਜਿੰਦਰ ਸਿੰਘ ਤੇ ਥਾਣਾ ਮੁਖੀ ਅਜੈ ਖੁੱਲਰ ਸਮੇਤ ਹੋਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪੁਲਿਸ ਨੂੰ ਹਾਲੇ ਤੱਕ ਵਾਰਦਾਤ ਦਾ ਕਾਰਨ ਤੇ ਮੁਲਜ਼ਮਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਦੂਜੇ ਪਾਸੇ, ਥਾਣਾ ਸਦਰ ਪੱਟੀ ਦੇ ਪਿੰਡ ਮੁਠੀਆ ਵਾਲਾ ਦੇ ਰਹਿਣ ਵਾਲੇ 40 ਸਾਲਾ ਕਿਸਾਨ ਸੰਤੋਖ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਸੰਤੋਖ ਸਿੰਘ ਆਪਣੇ ਸਹੁਰੇ ਪਿੰਡ ਵਲਟੋਹਾ ਗਿਆ ਹੋਇਆ ਸੀ। ਇਸ ਘਟਨਾ ਦੇ ਕਾਰਨ ਤੇ ਮੁਲਜ਼ਮਾਂ ਬਾਰੇ ਕੁਝ ਪਤਾ ਨਹੀਂ ਲੱਗਿਆ। ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਧਰੁਵ ਦਹੀਆ ਨੇ ਮਾਮਲਿਆਂ ਦੀ ਜਾਂਚ ਜਾਰੀ ਹੋਣ ਦੀ ਗੱਲ ਆਖੀ ਹੈ।
ਇਹ ਵੀ ਪੜ੍ਹੋ:
- ਕੇਂਦਰੀ ਆਰਡੀਨੈਂਸ ਕਿਸਾਨ ਵਿਰੋਧੀ ਕਰਾਰ, ਅਕਾਲੀ ਦਲ ਸਹਿਮਤੀ ਤੋਂ ਬਾਹਰ
- ਮੌਨਸੂਨ ਦੀ ਅਗੇਤੀ ਦਸਤਕ, ਕਿਸਾਨਾਂ ਲਈ ਵੀ ਰਹੇਗੀ ਲਾਹੇਵੰਦ
- ਸਰਕਾਰਾਂ ਨੇ ਕਿਸਾਨਾਂ 'ਤੇ ਪਾਇਆ 1100 ਕਰੋੜ ਰੁਪਏ ਦਾ ਵਾਧੂ ਬੋਝ
- ਕੋਰੋਨਾ ਟੈਸਟਿੰਗ ਲਈ ਨਵੇਂ ਦਿਸ਼ਾ ਨਿਰਦੇਸ਼ ਜਾਰੀ, ਇਨ੍ਹਾਂ ਲੋਕਾਂ ਦਾ ਟੈਸਟ ਹੋਵੇਗਾ ਲਾਜ਼ਮੀ
- ਕੋਰੋਨਾ ਨੇ ਮਚਾਈ ਤਬਾਹੀ, ਪੰਜ ਲੱਖ ਦੇ ਕਰੀਬ ਮੌਤਾਂ
- ਕੋਰੋਨਾ ਵਾਇਰਸ ਪੌਜ਼ੇਟਿਵ 70 ਮਰੀਜ਼ ਲਾਪਤਾ, ਪੁਲਿਸ ਭਾਲ 'ਚ ਜੁੱਟੀ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ