ਚੰਡੀਗੜ੍ਹ: ਅੱਤ ਦੀ ਗਰਮੀ ਤੋਂ ਬਾਅਦ ਪਏ ਮੀਂਹ ਨੇ ਗਰਮੀ ਤੋਂ ਨਿਜਾਤ ਦਵਾਈ ਹੈ। ਬੁੱਧਵਾਰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਨਸੂਨ ਨੇ ਹਫ਼ਤਾ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ ਜਿਸ ਨਾਲ ਮੌਸਮ ਕਾਫੀ ਸੁਹਾਵਣਾ ਬਣਿਆ ਹੋਇਆ ਹੈ। ਜੁਲਾਈ ਦੇ ਪਹਿਲੇ ਹਫ਼ਤੇ ਸ਼ੁਰੂ ਹੋਣ ਵਾਲੇ ਮੌਨਸੂਨ ਨੇ ਜੂਨ ਦੇ ਆਖਰੀ ਹਫ਼ਤੇ ਹੀ ਦਸਤਕ ਦੇ ਦਿੱਤੀ ਹੈ। ਹਾਲਾਂਕਿ 26 ਤੋਂ 28 ਜੂਨ ਤਕ ਬਾਰਸ਼ ਨਾ ਹੋਣ ਦੇ ਆਸਾਰ ਹਨ ਜਦਕਿ 29 ਜੂਨ ਤੋਂ ਮੌਨਸੂਨ ਫਿਰ ਤੋਂ ਸਰਗਰਮ ਹੋ ਜਾਵੇਗਾ। ਪੰਜਾਬ ਖੇਤੀਬਾੜੀ ਯਨੀਵਰਸਿਟੀ ਦੇ ਮੌਸਮ ਵਿਗਿਆਨੀ ਡਾ.ਕੇਕੇ ਗਿੱਲ ਦਾ ਕਹਿਣਾ ਹੈ ਕਿ ਜਦੋਂ ਵੀ ਮੌਨਸੂਨ ਸਮੇਂ ਤੋਂ ਪਹਿਲਾਂ ਆਉਂਦਾ ਹੈ ਤਾਂ ਬਾਰਸ਼ ਕਾਫੀ ਹੁੰਦੀ ਹੈ। ਮੌਨਸੂਨ ਜਲਦ ਆਉਣ ਨਾਲ ਕਿਸਾਨਾਂ ਦੇ ਚਿਹਰਿਆਂ 'ਤੇ ਵੀ ਰੌਣਕ ਪਰਤ ਆਈ ਹੈ। ਦਰਅਸਲ ਮੌਨਸੂਨ ਦਾ ਸਾਉਣੀ ਦੀ ਫ਼ਸਲ ਨਾਲ ਗਹਿਰਾ ਸਬੰਧ ਹੁੰਦਾ ਹੈ। ਮੌਨਸੂਨ ਜਲਦ ਆਉਣ ਨਾਲ ਝੋਨੇ ਦੀ 27 ਲੱਖ ਹੈਕਟੇਅਰ 'ਚ ਹੋਣ ਵਾਲੀ ਬਿਜਾਈ 'ਚ ਕਿਸਾਨਾਂ ਨੂੰ ਜ਼ਿਆਦਾ ਫਾਇਦਾ ਹੋਵੇਗਾ। ਇਸ ਨਾਲ ਡੀਜ਼ਲ ਤੇ ਬਿਜਲੀ ਦਾ ਖਰਚਾ ਬਚੇਗਾ। ਹਾਲਾਂਕਿ ਸਬਜ਼ੀਆਂ ਲਈ ਜ਼ਿਆਦਾ ਬਾਰਸ਼ ਖਤਰੇ ਦਾ ਸੰਕੇਤ ਹੈ। ਖੇਤਾਂ 'ਚ ਪਾਣੀ ਜ਼ਿਆਦਾ ਇਕੱਠਾ ਹੋਣ ਨਾਲ ਮੱਕੀ, ਨਰਮੇ ਦੀ ਫ਼ਸਲ 'ਚ ਪਾਣੀ ਇਕੱਠਾ ਹੋਣ ਨਾਲ ਨੁਕਸਾਨ ਪਹੁੰਚ ਸਕਦਾ ਹੈ। ਪਰ ਇਸ ਦੇ ਬਾਵਜੂਦ ਜੇਕਰ ਗਰਮੀ ਵੱਲ ਝਾਤ ਮਾਰੀਏ ਤਾਂ ਰਾਹਤ ਵਜੋਂ ਹਰ ਇਕ ਦੀ ਟੇਕ ਮੌਨਸੂਨ ਵੱਲ ਹੁੰਦੀ ਹੈ। ਜੁਲਾਈ ਦੇ ਪਹਿਲੇ ਹਫ਼ਤੇ ਤੋਂ ਸਤੰਬਰ ਦੇ ਆਖਰੀ ਹਫ਼ਤੇ ਤਕ ਮੌਨਸੂਨ ਸੀਜ਼ਨ ਹੁੰਦਾ ਹੈ। ਹਾਲਾਂਕਿ ਕਈ ਵਾਰ ਇਹ ਵਕਫ਼ਾ ਸੁੱਕਾ ਹੀ ਰਹਿ ਜਾਂਦਾ ਹੈ ਯਾਨੀ ਬਾਰਸ਼ ਨਹੀਂ ਹੁੰਦੀ ਪਰ ਇਸ ਵਾਰ ਜਿਵੇਂ ਹੁਣੇ ਤੋਂ ਹੀ ਮੌਨਸੂਨ ਐਕਟਿਵ ਹੋ ਗਿਆ ਹੈ ਤਾਂ ਮੌਸਮ ਸੁਹਾਵਣਾ ਰਹਿਣ ਦੇ ਆਸਾਰ ਹਨ। ਇਹ ਵੀ ਪੜ੍ਹੋ: