coronavirus: ਦੁਨੀਆਂ ਭਰ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦਾ ਕਹਿਰ ਬਰਕਰਾਰ ਹੈ। ਮਰੀਜ਼ਾਂ ਦੀ ਗਿਣਤੀ ਦਿਨ ਬ ਦਿਨ ਵਧ ਰਹੀ ਹੈ। ਵਰਲਡੋਮੀਟਰ ਮੁਤਾਬਕ ਪੂਰੀ ਦੁਨੀਆਂ 'ਚ ਕੋਰੋਨਾ ਨਾਲ 95 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ, 83 ਹਜ਼ਾਰ ਦਾ ਅੰਕੜਾ ਪਾਰ ਕਰ ਗਈ। ਇਸ ਦਰਮਿਆਨ 51 ਲੱਖ ਤੋਂ ਜ਼ਿਆਦਾ ਲੋਕ ਠੀਕ ਵੀ ਹੋ ਚੁੱਕੇ ਹਨ।


ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਅਮਰੀਕਾ ਹੈ। ਜਿੱਥੇ ਸਾਢੇ 24 ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤਾਂ ਦਾ ਅੰਕੜਾ ਹੈ। ਇਕ ਲੱਖ, 24 ਹਜ਼ਾਰ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਹੁਣ ਹਰ ਦਿਨ ਬ੍ਰਾਜ਼ੀਲ 'ਚ ਅਮਰੀਕਾ ਨਾਲੋਂ ਵੱਧ ਮੌਤਾਂ ਹੋ ਰਹੀਆਂ ਹਨ। ਪਿਛਲੇ 24 ਘੰਟਿਆਂ 'ਚ ਅਮਰੀਕਾ 'ਚ 39,000 ਕੇਸ ਸਾਹਮਣੇ ਆਏ ਤੇ 806 ਲੋਕਾਂ ਦੀ ਮੌਤ ਹੋਈ। ਬ੍ਰਾਜ਼ੀਲ 'ਚ 40,995 ਮਾਮਲੇ ਸਾਹਮਣੇ ਆਏ ਤੇ 1103 ਲੋਕਾਂ ਦੀ ਮੌਤ ਹੋ ਗਈ।


ਬ੍ਰਾਜ਼ੀਲ ਤੋਂ ਬਾਅਦ ਰੂਸ ਤੇ ਭਾਰਤ 'ਚ ਮਰੀਜ਼ਾਂ ਦੀ ਗਿਣਤੀ 'ਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ।
ਵੱਖ-ਵੱਖ ਦੇਸ਼ਾਂ ਦੇ ਅੰਕੜੇ:


• ਅਮਰੀਕਾ: ਕੇਸ - 2,463,168, ਮੌਤਾਂ - 124,279


• ਬ੍ਰਾਜ਼ੀਲ: ਕੇਸ - 1,192,474, ਮੌਤਾਂ - 53,874


• ਰੂਸ: ਕੇਸ - 606,881, ਮੌਤਾਂ - 8,513


• ਭਾਰਤ: ਕੇਸ - 472,985, ਮੌਤਾਂ - 14,907


• ਯੂਕੇ: ਕੇਸ - 306,862, ਮੌਤਾਂ - 43,081


• ਸਪੇਨ: ਕੇਸ - 294,166, ਮੌਤਾਂ - 28,325


• ਪੇਰੂ: ਕੇਸ - 264,689, ਮੌਤਾਂ - 8,586


• ਇਟਲੀ: ਕੇਸ - 239,410, ਮੌਤਾਂ - 34,644


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ