ਸਕੂਟੀ 'ਚ ਕੰਡੋਮ ਮਿਲਣ ਦਾ ਇਲਜ਼ਾਮ ਲਾ ਕੇ ਪੁਲਿਸ ਨੇ ਪਿਓ ਸਾਹਮਣੇ ਕੀਤਾ ਜ਼ਲੀਲ, ਨਾਬਾਲਗ ਨੇ ਲਿਆ ਫਾਹਾ

ਏਬੀਪੀ ਸਾਂਝਾ Updated at: 16 Jun 2020 03:49 PM (IST)

ਪੁਲਿਸ ਵੱਲੋਂ ਜ਼ਲੀਲ ਕਰਨ ‘ਤੇ 17 ਸਾਲਾ ਨਾਬਾਲਿਗ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਥਾਣੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਚੱਲਦਿਆਂ ਪੁਲਿਸ ਵਿਭਾਗ ਵਲੋਂ ਸਖਤ ਕਦਮ ਚੁੱਕਦਿਆਂ ਏਐਸਆਈ ਤੇ ਇੱਕ ਕਾਂਸਟੇਬਲ ਨੂੰ ਬਰਖਾਸਤ ਕਰ ਡਿਸਮਿਸ ਕਰਨ ਲਈ ਲਿਖ ਕੇ ਭੇਜ ਦਿੱਤਾ ਗਿਆ ਹੈ।

NEXT PREV
ਅੰਮ੍ਰਿਤਸਰ: ਪੁਲਿਸ ਵੱਲੋਂ ਜ਼ਲੀਲ ਕਰਨ ‘ਤੇ 17 ਸਾਲਾ ਨਾਬਾਲਿਗ ਨੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਥਾਣੇ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਚੱਲਦਿਆਂ ਪੁਲਿਸ ਵਿਭਾਗ ਵਲੋਂ ਸਖਤ ਕਦਮ ਚੁੱਕਦਿਆਂ ਏਐਸਆਈ ਤੇ ਇੱਕ ਕਾਂਸਟੇਬਲ ਨੂੰ ਬਰਖਾਸਤ ਕਰ ਡਿਸਮਿਸ ਕਰਨ ਲਈ ਲਿਖ ਕੇ ਭੇਜ ਦਿੱਤਾ ਗਿਆ ਹੈ।

ਦਰਅਸਲ ਦੋ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਵੱਲੋਂ ਪਰਵਾਸੀ ਨਾਬਾਲਿਗ ਦਾ ਚਲਾਨ ਕਰਦੇ ਸਮੇਂ ਇਹ ਇਲਜ਼ਾਮ ਲਾਇਆ ਗਿਆ ਕਿ ਉਸ ਦੀ ਸਕੂਟੀ ‘ਚੋਂ ਕੰਡੋਮ ਨਿਕਲਿਆ ਹੈ। ਇਸ ਤੋਂ ਬਾਅਦ ਪੁਲਿਸ ਕਰਮੀ ਉਸ ਨੂੰ ਥਾਣੇ ਲੈ ਗਏ। ਜਿੱਥੇ ਉਸ ਦੇ ਪਿਤਾ ਦੇ ਸਾਹਮਣੇ ਪੁਲਿਸ ਵੱਲੋਂ ਉਸ ਨੂੰ ਰੱਜ ਕੇ ਜ਼ਲੀਲ ਕੀਤਾ ਗਿਆ। ਲੜਕੇ ਨੇ ਪੁਲਿਸ ਦੀ ਇਸ ਕਰਤੂਤ ਤੋਂ ਸ਼ਰਮਿੰਦਗੀ ਮਹਿਸੂਸ ਕਰਦਿਆਂ ਘਰ ਜਾ ਕੇ ਪੱਖੇ ਨਾਲ ਫਾਹਾ ਲਾ ਲਿਆ।

ਪੰਜ ਦਹਾਕਿਆਂ ਬਾਅਦ ਚੀਨ ਤੇ ਭਾਰਤ ਦੀਆਂ ਆਹਮੋ-ਸਾਹਮਣੇ

ਉਸ ਨੇ ਖੁਦਕੁਸ਼ੀ ਤੋਂ ਪਹਿਲਾਂ ਆਪਣੇ ਪਿਤਾ ਲਈ ਇੱਕ ਸੁਸਾਇਡ ਨੋਟ ਵੀ ਲਿਖਿਆ ਸੀ ਜਿਸ ‘ਚ ਉਸ ਨੇ ਕਿਹਾ ਕਿ

“ਉਸ ਕੋਲ ਕੁੱਝ ਨਹੀਂ ਮਿਲਿਆ ਸੀ। ਪੁਲਿਸ ਵਾਲੇ ਝੂਠ ਬੋਲ ਰਹੇ ਹਨ। ਤੁਸੀਂ ਵੀ ਉਨ੍ਹਾਂ ਦੀ ਗੱਲ ਮੰਨ ਲਈ, ਇਸ ਲਈ ਤੁਹਾਡੀ ਹੋਰ ਬੇਇੱਜ਼ਤੀ ਨਾ ਹੋਵੇ ਮੈਂ ਸੁਸਾਇਡ ਕਰ ਰਿਹਾ ਹਾਂ।” -


ਪਰਮਾਣੂ ਹਥਿਆਰਾਂ ਦੇ ਮਾਮਲੇ ‘ਚ ਚੀਨ ਤੇ ਪਾਕਿਸਤਾਨ ਨੇ ਭਾਰਤ ਨੂੰ ਪਿਛਾੜਿਆ, ਰੂਸ ਤੇ ਅਮਰੀਕਾ ਨੇ ਵਧਾਈ ਚਿੰਤਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

- - - - - - - - - Advertisement - - - - - - - - -

© Copyright@2025.ABP Network Private Limited. All rights reserved.