ਸੋਨੀਪਤ: ਤਿੰਨੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦੇਸ਼ ਭਰ 'ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਜਿਸ ਦੇ ਚੱਲਦਿਆਂ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਅੱਜ ਕਿਸਾਨਾਂ ਵੱਲੋਂ ਸੋਨੀਪਤ ਐਫਸੀਆਈ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਅੱਜ ਕਿਸਾਨਾਂ ਵੱਲੋਂ ਪੂਰੇ ਹਰਿਆਣਾ 'ਚ ਐਫਸੀਆਈ (ਫੂਡ ਕਾਰਪੋਰੇਸ਼ਨ ਇੰਡੀਆ) ਬਾਹਰ ਬੈਠ ਕੇ ਧਰਨਾ ਦਿੱਤਾ ਗਿਆ।

 

ਕਿਸਾਨ ਮੰਗ ਕਰ ਰਹੇ ਹਨ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਫ਼ਸਲ ਉਗਾਉਣ ਲਈ ਦਿੱਤੀ ਗਈ ਕਣਕ ਦਾ ਬੀਜ 14 ਫ਼ੀਸਦੀ ਨਮੀ ਵਾਲਾ ਹੁੰਦਾ ਹੈ ਤੇ ਸਰਕਾਰ ਕਹਿ ਰਹੀ ਹੈ ਕਿ ਕਿਸਾਨਾਂ ਦੀ ਫਸਲ ਉਦੋਂ ਹੀ ਮੰਡੀ ਵਿੱਚ ਖਰੀਦੀ ਜਾਵੇਗੀ ਜਦੋਂ ਇਹ 12 ਫ਼ੀਸਦੀ ਨਮੀ ਦੇ ਨਾਲ ਮੰਡੀ ਵਿੱਚ ਆਵੇਗੀ। ਕਿਸਾਨਾਂ ਨੇ ਕਿਹਾ ਕਿ 1966 ਤੋਂ ਜਦੋਂ ਐਫਸੀਆਈ ਆਈ, ਕਣਕ 14 ਪ੍ਰਤੀਸ਼ਤ ਨਮੀ 'ਤੇ ਖਰੀਦੀ ਜਾਂਦੀ ਹੈ, ਪਰ ਇਸ ਸਾਲ ਸਰਕਾਰ ਨੇ ਨਵਾਂ ਫ਼ਰਮਾਨ ਜਾਰੀ ਕੀਤਾ ਹੈ।

 

ਇਸ ਦੇ ਨਾਲ ਹੀ ਕਿਸਾਨਾਂ ਨੇ ਇਹ ਵੀ ਕਿਹਾ ਕਿ ਹਰ ਸਾਲ ਸਰਕਾਰ ਹੁਣ ਐਫਸੀਆਈ ਦਾ ਬਜਟ ਘਟਾ ਰਹੀ ਹੈ ਤੇ ਇਸ ਨਾਲ ਖਰੀਦ ਕੇਂਦਰ ਵੀ ਘਟਾ ਰਿਹਾ ਹੈ ਜਿਸ ਦਾ ਸਿੱਧਾ ਅਸਰ ਕਿਸਾਨਾਂ ਤੇ ਪੈ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਹਰ ਚੀਜ਼ 'ਚ ਘਾਟਾ ਦਿਖਾ ਕੇ ਸਰਕਾਰੀ ਰਜਿਸਟਰੇਸ਼ਨ ਕਰ ਰਹੀ ਹੈ। ਹੁਣ ਐਫਸੀਆਈ 'ਚ ਘਾਟਾ ਦਿਖਾ ਕੇ ਇਸ ਨੂੰ ਵੇਚਣਾ ਚਾਹੁੰਦੀ ਹੈ, ਪਰ ਐਫਸੀਆਈ ਨੂੰ ਵੇਚਣ ਨਹੀਂ ਦਿੱਤਾ ਜਾਵੇਗਾ।

 

ਉਨ੍ਹਾਂ ਕਿਹਾ ਐਫਸੀਆਈ ਕਾਰਨ ਗਰੀਬ ਆਦਮੀ ਨੂੰ ਅਨਾਜ ਮਿਲਦਾ ਹੈ। ਇਸ ਨਾਲ ਗਰੀਬਾਂ ਤੇ ਮਜ਼ਦੂਰਾਂ ਦਾ ਗੁਜ਼ਾਰਾ ਮੁਸ਼ਕਲ ਹੋ ਜਾਵੇਗਾ। ਅੱਜ ਇਹ ਪ੍ਰਦਰਸ਼ਨ ਸਵੇਰੇ 11:00 ਵਜੇ ਤੋਂ ਸ਼ਾਮ 6:00 ਵਜੇ ਤੱਕ ਕੀਤਾ ਜਾਵੇਗਾ ਤੇ ਜਿਵੇਂ ਸੰਯੁਕਤ ਕਿਸਾਨ ਮੋਰਚਾ ਕਹੇਗਾ, ਉਂਝ ਹੀ ਅੰਦੋਲਨ ਨੂੰ ਅੱਗੇ ਵਧਾਇਆ ਜਾਵੇਗਾ। 

 


 

 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904