ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੱਤ ਅਪ੍ਰੈਲ ਨੂੰ ਸ਼ਾਮ ਸੱਤ ਵਜੇ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਤਹਿਤ ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨਾਲ ਸੰਵਾਦ ਰਤਚਾਉਣਗੇ। ਉਨ੍ਹਾਂ ਟਵੀਟ ਕਰਕੇ ਦੱਸਿਆ, 'ਇਕ ਨਵੇਂ ਰੂਪ 'ਚ, ਸਾਡੇ ਬਹਾਦਰ ਪ੍ਰੀਖਿਆ ਦੇਣ ਵਾਲੇ ਯੋਧੇ, ਮਾਪਿਆਂ ਤੇ ਅਧਿਆਪਕਾਂ ਨਾਲ ਵੱਖ-ਵੱਖ ਵਿਸ਼ਿਆਂ 'ਤੇ ਕਈ ਮਜ਼ੇਦਾਰ ਸਵਾਲ ਤੇ ਯਾਦਗਾਰ ਚਰਚਾ। ਸੱਤ ਅਪ੍ਰੈਲ ਨੂੰ ਸ਼ਾਮ ਸੱਤ ਵਜੇ ਦੇਖੋ ਪ੍ਰੀਖਿਆ 'ਪੇ ਚਰਚਾ।'

A new format, several interesting questions on a wide range of subjects and a memorable discussion with our brave #ExamWarriors, parents and teachers.

Watch ‘Pariksha Pe Charcha’ at 7 PM on 7th April...#PPC2021 pic.twitter.com/5CzngCQWwD
— Narendra Modi (@narendramodi) April 5, 2021

ਪ੍ਰਧਾਨ ਮੰਤਰੀ ਨੇ ਇਸ ਦੇ ਨਾਲ ਹੀ ਇਕ ਵੀਡੀਓ ਵੀ ਸਾਂਝੀ ਕੀਤਾ ਜਿਸ 'ਚ ਉਹ ਕਹਿ ਰਹੇ ਹਨ ਕਿ ਕੋਰੋਨਾ ਕਾਰਨ ਇਸ ਵਾਰ ਉਨ੍ਹਾਂ ਨੂੰ ਵਿਦਿਆਰਥੀਆਂ ਨਾਲ ਮਿਲਣ ਦਾ ਮੋਹ ਤਿਆਗਣਾ ਪੈ ਰਿਹਾ ਹੈ। ਇਸ ਵਾਰ 'ਪ੍ਰੀਖਿਆ ਪੇ ਚਰਚਾ' ਪ੍ਰੋਗਰਾਮ ਡਿਜੀਟਲ ਮਾਧਿਅਮ ਨਾਲ ਕੀਤਾ ਜਾ ਰਿਹਾ ਹੈ। ਫਰਵਰੀ ਮਹੀਨੇ ਇਸ ਦਾ ਐਲਾਨ ਕੀਤਾ ਗਿਆ ਸੀ।

ਪ੍ਰਧਾਨ ਮੰਤਰੀ ਮੋਦੀ ਸਾਲ 2018 ਤੋਂ ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਨਾਲ ਚਰਚਾ ਕਰਦੇ ਰਹੇ ਹਨ। ਪਹਿਲੀ ਵਾਰ ਇਸਦਾ ਆਯੋਜਨ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਹੋਇਆ ਸੀ। ਪ੍ਰੀਖਿਆ ਪੇ ਚਰਚਾ ਪ੍ਰੋਗਰਾਮ ਜ਼ਰੀਏ ਉਹ ਸਾਲ ਵਿਦਿਆਰਥੀਆਂ ਨਾਲ ਸੰਵਾਦ ਕਰਦੇ ਹਨ ਤੇ ਉਨ੍ਹਾਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਦੂਰ ਕਰਨ ਦੇ ਉਪਾਅ ਸੁਝਾਉਂਦੇ ਹਨ।

Education Loan Information:

Calculate Education Loan EMI