ਦੋਹਾ: ਕਤਰ ਦੀ ਰਾਜਧਾਨੀ ਦੋਹਾ 'ਚ ਸਾਲਾਂ ਦੀ ਲੰਬੀ ਗੱਲ-ਬਾਤ ਤੋਂ ਬਾਅਦ ਅਮਰੀਕਾ ਤੇ ਅਫਗਾਨ ਤਾਲਿਬਾਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕਰ ਦਿੱਤੇ ਹਨ। ਇਸ ਤਹਿਤ ਅਮਰੀਕਾ ਅਫਗਾਨੀਸਤਾਨ ਤੋਂ ਫੌਜਾਂ ਨੂੰ ਵਾਪਿਸ ਬੁਲਾਉਣਾ ਸ਼ੁਰੂ ਕਰੇਗਾ।

ਇਨ੍ਹਾਂ ਦੀ ਗਿਣਤੀ ਘਟਾ ਕੇ 8,600 ਕੀਤੀ ਜਾਵੇਗੀ। ਸਮਝੌਤੇ ਨੂੰ ਲੈ ਕੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਮਪਿਓ ਕਤਰ ਪਹੁੰਚੇ ਹਨ। ਉਨ੍ਹਾਂ ਦੇ ਨਾਲ ਅਮਰੀਕਾ ਦਾ ਮੁੱਖ ਬੁਲਾਰਾ ਜ਼ਲਮੈ ਖਾਲੀਲਜਾਦ ਵੀ ਮੌਜੂਦ ਸੀ।

ਸਮਝੌਤੇ ਦੇ ਮੱਦੇਨਜ਼ਰ ਭਾਰਤ ਨੇ ਅਫਗਾਨੀਸਤਾਨ ਨੂੰ ਸੰਦੇਸ਼ ਭੇਜਿਆ ਹੈ ਕਿ ਉਹ ਅਫਗਾਨ ਦੀ ਅਗੁਵਾਈ ਤੇ ਅਫਗਾਨ ਨਿਯੰਤਰਣ ਅਧੀਨ ਸਥਿਰ ਤੇ ਸੰਮਿਲਤ ਸ਼ਾਂਤੀ ਤੇ ਮੇਲ-ਮਿਲਾਪ ਦਾ ਸਮਰਥਣ ਕਰਦੇ ਹਨ।