ਦਿੱਲੀ ਦੇ ਇੱਕ ਨਿੱਜੀ ਸਕੂਲ ਦੇ ਪ੍ਰਸ਼ਨ ਪੱਤਰ ਤੇ ਹੋਇਆ ਬਵਾਲ, ਸਿੱਖ ਜੱਥੇਬੰਦੀਆਂ 'ਚ ਭਾਰੀ ਰੋਸ
ਏਬੀਪੀ ਸਾਂਝਾ | 29 Feb 2020 05:51 PM (IST)
-ਦਿੱਲੀ ਦੇ ਦ੍ਵਾਰਕਾ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਸ਼ਨ ਪੱਤਰ ਤੇ ਬਵਾਲ ਖੜਾ ਹੋ ਚੁੱਕਾ ਹੈ।
- 7ਵੀਂ ਦੇ ਪ੍ਰੀਖਿਆ ਦੌਰਾਨ ਇੱਕ ਪ੍ਰਸ਼ਨ ਪੱਤਰ ਵਿੱਚ ਖਾਲਸੇ ਨੂੰ ਦੱਸਿਆ ਅੱਤਵਾਦੀ।
ਸੰਕੇਤਕ ਤਸਵੀਰ
ਨਵੀਂ ਦਿੱਲੀ: ਦਿੱਲੀ ਦੇ ਦ੍ਵਾਰਕਾ ਵਿੱਚ ਇੱਕ ਨਿੱਜੀ ਸਕੂਲ ਦੇ ਪ੍ਰਸ਼ਨ ਪੱਤਰ ਤੇ ਬਵਾਲ ਖੜਾ ਹੋ ਚੁੱਕਾ ਹੈ। 7ਵੀਂ ਦੇ ਪ੍ਰੀਖਿਆ ਦੌਰਾਨ ਇੱਕ ਪ੍ਰਸ਼ਨ ਪੱਤਰ ਵਿੱਚ ਖਾਲਸੇ ਨੂੰ ਇਕ ਅੱਤਵਾਦੀ ਪੰਥ ਦੱਸਿਆ ਗਿਆ। ਸਮਾਜਿਕ ਵਿਗਿਆਨ ਦੇ ਪ੍ਰਸ਼ਨ ਪੱਤਰ ਵਿੱਚ ਪੁੱਛਿਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਵਿੱਚ ਕਿਹੜੇ ਖਾੜਕੂ ਸੰਪਰਦਾ ਨੂੰ ਤਬਦੀਲ ਕੀਤਾ?ਇਸ ਘਟਨਾ ਤੋਂ ਬਾਅਦ ਸਿੱਖ ਜੱਥੇਬੰਦੀਆਂ ਵਿੱਚ ਭਾਰੀ ਰੋਸ ਹੈ।