ਕਾਫ਼ੀ ਕੋਸ਼ਿਸ਼ ਦੇ ਬਾਅਦ ਗਰਾਉਂਡ ਸਟਾਫ ਦੀ ਮਦਦ ਨਾਲ ਕਬੂਤਰ ਨੂੰ ਫਲਾਈਟ ਚੋਂ ਬਾਹਰ ਕੱਢ ਦਿੱਤਾ ਗਿਆ। ਫਲਾਈਟ 'ਤੇ ਸਵਾਰ ਯਾਤਰੀਆਂ ਨੇ ਘਟਨਾ ਦੀ ਵੀਡੀਓ ਬਣਾਈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਕੀ ਹੈ ਮਾਮਲਾ:
ਇੱਕ ਯਾਤਰੀ ਮੁਤਾਬਕ ਜਦੋਂ ਸਾਰੇ ਯਾਤਰੀ ਫਲਾਈਟ ਵਿੱਚ ਸਵਾਰ ਹੋ ਗਏ ਤਾਂ ਫਲਾਈਟ ਰਨਵੇ 'ਤੇ ਜਾਣ ਵਾਲੀ ਸੀ ਅਤੇ ਇੱਕ ਯਾਤਰੀ ਨੇ ਬੈਗ ਰੱਖਣ ਲਈ ਫਲਾਈਟ ਦਾ ਲਗੈਜ਼ ਸ਼ੈਲਫ ਖੋਲ੍ਹਿਆ। ਇਸ ਸਮੇਂ ਦੌਰਾਨ ਸ਼ੈਲਫ ਚੋਂ ਕਬੂਤਰ ਬਾਹਰ ਆਇਆ, ਜਿਸ ਤੋਂ ਬਾਅਦ ਸਾਰੇ ਯਾਤਰੀ ਹੈਰਾਨ ਰਹਿ ਗਏ। ਥੋੜ੍ਹੀ ਦੇਰ ਲਈ ਮਾਹੌਲ ਥੋੜਾ ਖੁਸ਼ਨੁਮਾ ਰਿਹਾ ਜਦਕਿ, ਇਸ ਘਟਨਾ ਦੇ ਕਰਕੇ ਉਡਾਣ ਸ਼ਾਮ 6:15 ਵਜੇ ਦੀ ਥਾਂ ਸ਼ਾਮ 5:45 ਵਜੇ ਜੈਪੁਰ ਏਅਰਪੋਰਟ ਪਹੁੰਚੀ।